ਨਵੀਂ ਦਿੱਲੀ- ਦਿੱਲੀ ਦੇ ਨਰੇਲਾ ਇਲਾਕੇ 'ਚ ਸਥਿਤ ਇਕ ਫੈਕਟਰੀ ਦੇ ਬਾਹਰ ਉਸ ਦੇ ਮਾਲਕ ਦਾ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੈਕਟਰੀ ਮਾਲਕ ਨੂੰ ਸ਼ੁੱਕਰਵਾਰ ਰਾਤ ਬੇਹੋਸ਼ੀ ਦੀ ਹਾਲਤ 'ਚ ਸੱਤਿਆਵਾਦੀ ਰਾਜਾ ਹਰੀਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਡਿਪਟੀ ਕਮਿਸ਼ਨਰ ਹਰੇਸ਼ਵਰ ਸਵਾਮੀ ਨੇ ਦੱਸਿਆ ਕਿ ਮੈਡੀਕਲ ਜਾਂਚ 'ਚ ਫੈਕਟਰੀ ਮਾਲਕ ਦੀ ਗਰਦਨ, ਮੋਢੇ ਅਤੇ ਪਿੱਠ ਦੇ ਹੇਠਲੇ ਹਿੱਸੇ 'ਤੇ ਚਾਕੂ ਦੇ ਕਈ ਜ਼ਖ਼ਮ ਮਿਲੇ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਰਵੀ (28) ਨੇ ਨਰੇਲਾ ਦੇ ਡੀਐੱਸਆਈਆਈਡੀਸੀ ਉਦਯੋਗਿਕ ਖੇਤਰ 'ਚ ਇਕ ਫੈਕਟਰੀ ਕਿਰਾਏ 'ਤੇ ਲਈ ਸੀ, ਜਿੱਥੇ ਉਹ ਬੂਟ ਬਣਾਉਣ ਦਾ ਵਪਾਰ ਕਰਦਾ ਸੀ। ਪੁਲਸ ਨੇ ਦੱਸਿਆ ਕਿ ਰਵੀ ਨਰੇਲਾ 'ਚ ਰਹਿੰਦਾ ਸੀ ਅਤੇ ਮੂਲ ਰੂਪ ਨਾਲ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੁਲਸ ਨੇ ਦੱਸਿਆ ਕਿ 20 ਫਰਵਰੀ ਦੀ ਰਾਤ ਕਰੀਬ 8.30 ਵਜੇ ਫੈਕਟਰੀ ਬੰਦ ਕਰਨ ਤੋਂ ਬਾਅਦ ਇਕ ਠੇਕੇਦਾਰ ਨੂੰ ਚਾਬੀਆਂ ਦੇ ਕੇ ਰਵੀ ਇਕ ਹੋਰ ਸਾਥੀ ਨਾਲ ਮੋਟਰਸਾਈਕਲ 'ਤੇ ਜਾਣ ਲੱਗਾ ਅਤੇ ਇਸ ਵਿਚ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਸੰਬੰਧਤ ਧਾਰਾਵਾਂ ਦੇ ਅਧੀਨ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ
NEXT STORY