ਵੈਨਕੂਵਰ (ਮਲਕੀਤ ਸਿੰਘ) - ਲਿਬਰਲ ਪਾਰਟੀ ਦੀ ਮੌਜੂਦਾ ਸੱਤਾਧਾਰੀ ਸਰਕਾਰ ਦੀ ਸਭ ਤੋਂ ਛੋਟੀ ਉਮਰ ਦੀ ਐਮ.ਪੀ. ਅਮਨਦੀਪ ਸੋਢੀ ਦਾ ਸਰੀ ਪੁੱਜਣ ਤੇ ਸਰੀ ਦੇ ਪਤਵੰਤਿਆਂ ਵੱਲੋਂ ਕਲੋਵਲਡੇਲ- ਲੈਗਲੀ ਸੰਸਦੀ ਹਲਕੇ ਦੀ ਕਮੇਟੀ ਵੱਲੋਂ ਭੁਪਿੰਦਰ ਸਿੰਘ ਲੱਧੜ ਦੀ ਅਗਵਾਈ 'ਚ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੌਕੇ ਸ. ਲੱਧੜ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਇੱਕ ਮੀਟਿੰਗ ਵਿੱਚ ਸੀ ਫੇਸ ਟੀਮ ਅਤੇ ਕਈ ਪਤਵੰਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਮਿਊਨਿਟੀ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਢੁਕਵੇ ਹੱਲ ਦੇ ਨਾਲ ਨਾਲ ਭਵਿੱਖ ਦੇ ਏਜੰਡੇ ਸਬੰਧੀ ਲੋੜੀਂਦਾ ਵਿਚਾਰ ਵਟਾਂਦਰਾ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀਕਾਂਤ, ਅੰਮ੍ਰਿਤ ਢੋਟ, ਲਵਪ੍ਰੀਤ ਗਰੇਵਾਲ, ਇੰਦਰਜੀਤ ਲੱਧੜ, ਨਵ ਚਾਹਲ, ਸੰਦੀਪ ਧੰਜੂ, ਬਲਦੇਵ ਸਿੰਘ ਲੱਧੜ, ਬਲਦੇਵ ਸਿੰਘ ਬਰਾੜ, ਕਾਕਾ ਸੇਖੋ, ਗਗਨਦੀਪ ਸਹੋਤਾ, ਮਨਕੀਰਤ ਬੱਲ, ਮਨਿੰਦਰ ਘਾਰੂ, ਹਰਮਨ ਲਦੜ ਆਦਿ ਹਾਜ਼ਰ ਸਨ। ਅਖੀਰ 'ਚ ਭੁਪਿੰਦਰ ਸਿੰਘ ਲੱਧੜ ਨੇ ਐਮ.ਪੀ. ਅਮਨਦੀਪ ਸੋਢੀ ਅਤੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਦੱਖਣੀ ਅਫਰੀਕਾ 'ਚ ਭਾਰੀ ਬਾਰਿਸ਼ ਤੇ ਹੜ੍ਹਾਂ ਨੇ ਮਚਾਈ ਤਬਾਹੀ, 100 ਤੋਂ ਵੱਧ ਲੋਕਾਂ ਦੀ ਮੌਤ
NEXT STORY