ਕੀਵ (ਬਿਊਰੋ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਾਰਜੀਆ ਅਤੇ ਮੋਰੱਕੋ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਦਾ ਸਮਰਥਨ ਕਰਨ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਰੂਸ ਖ਼ਿਲਾਫ਼ ਕਿਸੇ ਤਰ੍ਹਾਂ ਦਾ ਕੋਈ ਫ਼ੈਸਲਾ ਲਿਆ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਰੂਸ 'ਤੇ ਹੋਰ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ। ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਆਪਣੇ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਉੱਥੋਂ ਹਥਿਆਰ ਨਹੀਂ ਮਿਲਣਗੇ, ਕੋਈ ਪਾਬੰਦੀਆਂ ਨਹੀਂ ਹੋਣਗੀਆਂ, ਰੂਸੀ ਵਪਾਰ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਜਾਵੇਗੀ ਤਾਂ ਕਿਰਪਾ ਕਰਕੇ ਕੋਈ ਹੋਰ ਕੰਮ ਕਰੋ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਦੱਖਣ ਪੂਰਬੀ ਏਸ਼ੀਆ, ਮੱਧ ਪੂਰਬ ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਸਾਡੇ ਨੁਮਾਇੰਦਿਆਂ ਦੇ ਕੰਮ ਤੋਂ ਠੋਸ ਨਤੀਜਿਆਂ ਦੀ ਉਮੀਦ ਕਰ ਰਿਹਾ ਹਾਂ।ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਉਹ ਵਿਦੇਸ਼ੀ ਦੂਤਘਰਾਂ 'ਚ ਨਿਯੁਕਤ ਯੂਕ੍ਰੇਨ ਦੀ ਫ਼ੌਜ ਦੇ ਜਵਾਬ ਦੀ ਵੀ ਉਡੀਕ ਕਰ ਰਿਹਾ ਹੈ।
ਆਸਟ੍ਰੇਲੀਆ ਨੂੰ ਅਪੀਲ-ਰੂਸ 'ਤੇ ਹੋਰ ਪਾਬੰਦੀਆਂ ਦੀ ਲੋੜ ਹੈ
ਜ਼ੇਲੇਂਸਕੀ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੀ ਸੰਸਦ ਨੂੰ ਦੱਸਿਆ ਕਿ ਯੂਕ੍ਰੇਨ 'ਤੇ ਹਮਲੇ ਨੂੰ ਲੈ ਕੇ ਰੂਸ 'ਤੇ ਦਬਾਅ ਪਾਉਣ ਦੇ ਕ੍ਰਮ ਵਿਚ ਉਸ 'ਤੇ ਹੋਰ ਪਾਬੰਦੀਆਂ ਲਗਾਉਣ ਦੀ ਲੋੜ ਹੈ। ਆਸਟ੍ਰੇਲੀਆ ਨੇ ਯੂਕ੍ਰੇਨ ਨੂੰ ਰੱਖਿਆ ਹਥਿਆਰ ਅਤੇ ਮਾਨਵਤਾਵਾਦੀ ਸਹਾਇਤਾ ਦਿੱਤੀ ਹੈ ਅਤੇ ਨਾਲ ਹੀ ਰੂਸ ਨੂੰ ਭੇਜੇ ਜਾਣ ਵਾਲੇ ਐਲੂਮਿਨਾ, ਐਲੂਮੀਨੀਅਮ, ਬਾਕਸਾਈਟ 'ਤੇ ਰੋਕ ਲਗਾ ਦਿੱਤੀ। ਇਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਜ਼ਦੀਕੀ ਕਾਰੋਬਾਰੀਆਂ ਸਮੇਤ 443 ਲੋਕਾਂ 'ਤੇ ਪਾਬੰਦੀ ਲਗਾਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ
ਸ਼ੁੱਕਰਵਾਰ ਨੂੰ ਮੁੜ ਹੋਵੇਗੀ ਰੂਸ-ਯੂਕ੍ਰੇਨ ਵਾਰਤਾ
ਯੂਕ੍ਰੇਨ ਦੇ ਗੱਲਬਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਦੇ ਮੁਖੀ ਡੇਵਿਡ ਅਰਖਾਮੀਆ ਮੁਤਾਬਕ ਰੂਸ ਨਾਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫਿਰ ਤੋਂ ਗੱਲਬਾਤ ਹੋਵੇਗੀ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਦੇ ਵਾਰਤਾਕਾਰ ਇਸਤਾਂਬੁਲ 'ਚ ਮਿਲੇ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਨੇ ਪਹਿਲੀ ਵਾਰ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ। ਹੁਣ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਾਸਕੋ ਵਾਲੇ ਪਾਸੇ ਤੋਂ ਜੰਗਬੰਦੀ ਦੀ ਕੋਈ ਗੱਲ ਨਹੀਂ ਹੋ ਰਹੀ ਹੈ। ਹਾਲਾਂਕਿ ਦੋਵਾਂ ਧਿਰਾਂ ਵਿਚਾਲੇ ਕਈ ਦੌਰ 'ਚ ਗੱਲਬਾਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕ੍ਰੇਨ ਦੇ ਰਾਸ਼ਟਰਪਤੀ ਦਾ ਛਲਕਿਆ ਦਰਦ, ਕਿਹਾ-ਰੂਸ ਨੂੰ ਰੋਕਣ ਲਈ ਸਾਨੂੰ ਹੋਰ ਮਦਦ ਦੀ ਲੋੜ
NEXT STORY