ਪਰਥ- ਪੱਛਮੀ ਆਸਟ੍ਰੇਲੀਆ ਵਿਚ ਬੀਤੇ ਦਿਨਾਂ ਤੋਂ ਲਾਗੂ ਤਾਲਾਬੰਦੀ ਖ਼ਤਮ ਹੋ ਗਈ ਹੈ ਤੇ ਲੱਖਾਂ ਲੋਕ ਇਸ ਵੀਕਐਂਡ ਦਾ ਨਜ਼ਾਰਾ ਲੈਣ ਲਈ ਤਿਆਰੀਆਂ ਕਰ ਰਹੇ ਹਨ। ਖੁੱਲ੍ਹੀ ਹਵਾ ਵਿਚ ਘੁੰਮਣ ਲਈ ਲੋਕ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਆਸਟ੍ਰੇਲੀਆ ਵਿਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ।
ਪਰਥ ਅਤੇ ਪੀਲ ਵਿਚ ਵੀਕਐਂਡ 'ਤੇ ਲੋਕਾਂ ਨੂੰ ਸਖ਼ਤ ਪਾਬੰਦੀਆਂ ਤੋਂ ਨਿਜਾਤ ਮਿਲ ਗਈ ਹੈ। 5 ਦਿਨਾਂ ਤੋਂ ਇੱਥੇ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਾ ਹੋਣ ਕਾਰਨ ਲੋਕਾਂ ਨੂੰ ਪਾਬੰਦੀਆਂ ਵਿਚ ਛੋਟ ਮਿਲ ਰਹੀ ਹੈ।
ਪੱਛਮੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਮਾਰਕ ਮੈਕਗੋਵਨ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੱਛਮੀ ਆਸਟ੍ਰੇਲੀਆ ਵਿਚ ਕੋਰੋਨਾ ਦਾ ਹੁਣ ਤਾਜ਼ਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ ਨੇ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਕਰਕੇ ਪਰਤੇ ਲੋਕਾਂ ਵਿਚ ਵੀ ਕੋਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਫਾਈਜ਼ਰ ਕੋਰੋਨਾ ਟੀਕੇ ਨੂੰ ਇਸ ਹਫ਼ਤੇ ਆਖੀਰ ਤੱਕ ਵੰਡ ਦੇਵੇਗਾ ਤੇ ਇਸ ਦੇ ਤੁਰੰਤ ਬਾਅਦ ਹੀ ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲਣੀ ਸ਼ੁਰੂ ਹੋ ਜਾਵੇਗੀ।
ਰਿਹਾਨਾ ਦੇ ਬਾਅਦ ਹੁਣ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਕੀਤੀ ਕਿਸਾਨਾਂ ਦੀ ਹਿਮਾਇਤ
NEXT STORY