ਨਿਊਯਾਰਕ- ਜ਼ੋਹਰਾਨ ਮਮਦਾਨੀ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਬਣ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਕੁਰਾਨ ’ਤੇ ਹੱਥ ਰੱਖ ਕੇ ਅਹੁਦੇ ਦੀ ਸਹੁੰ ਚੁੱਕੀ। ਹੁਣ ਤੱਕ ਨਿਊਯਾਰਕ ਸਿਟੀ ਦੇ ਜ਼ਿਆਦਾਤਰ ਮੇਅਰ ਬਾਈਬਲ ’ਤੇ ਹੱਥ ਰੱਖ ਕੇ ਸਹੁੰ ਚੁੱਕਦੇ ਰਹੇ ਹਨ। ਹਾਲਾਂਕਿ ਸੰਵਿਧਾਨ ਮੁਤਾਬਕ ਸਹੁੰ ਚੁੱਕਣ ਲਈ ਕਿਸੇ ਧਾਰਮਿਕ ਗ੍ਰੰਥ ਦੀ ਵਰਤੋਂ ਜ਼ਰੂਰੀ ਨਹੀਂ ਹੈ। 34 ਸਾਲ ਦੇ ਡੈਮੋਕ੍ਰੇਟ ਮਮਦਾਨੀ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ, ਪਹਿਲੇ ਦੱਖਣੀ ਏਸ਼ੀਆਈ ਅਤੇ ਪਹਿਲੇ ਅਫਰੀਕਾ ’ਚ ਜਨਮੇ ਮੇਅਰ ਹਨ।
ਮਮਦਾਨੀ ਨੇ ਨਿਊਯਾਰਕ ਦੇ ਸਿਟੀ ਹਾਲ ਦੇ ਹੇਠਾਂ ਸਥਿਤ ਇਕ ਬੰਦ ਪਏ ਸਬਵੇਅ ਸਟੇਸ਼ਨ ’ਚ ਸਹੁੰ ਚੁੱਕੀ। ਇਹ ਇਕ ਨਿੱਜੀ ਸਮਾਰੋਹ ਸੀ, ਜਿਸ ’ਚ ਮਮਦਾਨੀ ਦਾ ਪਰਿਵਾਰ ਸ਼ਾਮਲ ਹੋਇਆ। ਇਸ ਤੋਂ ਬਾਅਦ ਦੁਪਹਿਰ ਨੂੰ ਇਕ ਜਨਤਕ ਸਹੁੰ ਚੁੱਕ ਸਮਾਰੋਹ ਹੋਇਆ। ਮਮਦਾਨੀ ਨੇ ਦੋ ਕੁਰਾਨਾਂ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਨ੍ਹਾਂ ’ਚ ਇਕ ਉਨ੍ਹਾਂ ਦੇ ਦਾਦਾ ਦੀ ਕੁਰਾਨ ਅਤੇ ਦੂਜੀ ਜੇਬ ’ਚ ਰੱਖੀ ਜਾਣ ਵਾਲੀ ਛੋਟੀ ਕੁਰਾਨ ਸੀ। ਕਿਹਾ ਜਾ ਰਿਹਾ ਹੈ ਕਿ ਪਾਕੇਟ ਸਾਈਜ਼ ਕੁਰਾਨ 18ਵੀਂ ਸਦੀ ਦੇ ਅੰਤ ਜਾਂ 19ਵੀਂ ਸਦੀ ਦੀ ਹੈ। ਇਹ ਕੁਰਾਨ ਨਿਊਯਾਰਕ ਪਬਲਿਕ ਲਾਇਬ੍ਰੇਰੀ ਦੇ ‘ਸ਼ਾਮਬਰਗ ਸੈਂਟਰ ਫਾਰ ਰਿਸਰਚ ਇਨ ਬਲੈਕ ਕਲਚਰ’ ਦੀ ਕੁਲੈਕਸ਼ਨ ਦਾ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਰਾਨ 'ਚ ਆਰਥਿਕ ਮੰਦਹਾਲੀ ਖ਼ਿਲਾਫ਼ ਭੜਕੀ ਜਨਤਾ: ਸੁਰੱਖਿਆ ਫ਼ੋਰਸਾਂ ਨਾਲ ਝੜਪਾਂ 'ਚ 7 ਦੀ ਮੌਤ, ਹਾਲਾਤ ਤਣਾਅਪੂਰਨ
NEXT STORY