ਨਵੀਂ ਦਿੱਲੀ : ਪੂਰੀ ਦੁਨੀਆਂ ਵਿੱਚ ਅਪਰਾਧਿਕ ਨੈੱਟਵਰਕ ਚਲਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੁਰੱਖਿਆ ਏਜੰਸੀਆਂ ਮੁਤਾਬਕ ਪੂਰਬੀ ਦਿੱਲੀ ਦੇ ਖ਼ਤਰਨਾਕ ਗੈਂਗਸਟਰ ਅਤੇ ਲਾਰੈਂਸ ਦੇ ਕਰੀਬੀ ਰਹੇ ਹਾਸ਼ਿਮ ਬਾਬਾ ਨੇ ਹੁਣ ਬਿਸ਼ਨੋਈ ਗੈਂਗ ਤੋਂ ਦੂਰੀ ਬਣਾਉਂਦੇ ਹੋਏ ਉਸ ਦਾ ਸਾਥ ਛੱਡ ਦਿੱਤਾ। ਬਿਸ਼ਨੋਈ ਦਾ ਸਾਥ ਛੱਡਣ ਤੋਂ ਬਾਅਦ ਕਾਲਾ ਜਠੇੜੀ ਨਾਲ ਹੱਥ ਮਿਲਾ ਲਿਆ ਹੈ। ਸੁਰੱਖਿਆ ਏਜੰਸੀਆਂ ਨੂੰ ਅਜਿਹੇ ਇਨਪੁਟ ਮਿਲੇ ਹਨ ਕਿ ਹੁਣ ਲਾਰੈਂਸ ਗੈਂਗ ਦੀ ਕਮਾਨ ਟਾਇਸਨ ਬਿਸ਼ਨੋਈ ਨੇ ਸੰਭਾਲ ਲਈ ਹੈ।
ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ
ਇਸ ਜਾਣਕਾਰੀ ਦੇ ਆਧਾਰ 'ਤੇ ਏਜੰਸੀਆਂ ਹੁਣ ਟਾਇਸਨ ਦੀ ਕੁੰਡਲੀ ਖੰਗਾਲਣ ਵਿੱਚ ਜੁਟ ਗਈਆਂ ਹਨ, ਕਿਉਂਕਿ ਪੁਲਸ ਕੋਲ ਅਜੇ ਤੱਕ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਨੁਸਾਰ, ਹਾਸ਼ਿਮ ਬਾਬਾ ਕੁਝ ਸਮਾਂ ਪਹਿਲਾਂ ਹੀ ਲਾਰੈਂਸ ਤੋਂ ਅਲੱਗ ਹੋਇਆ ਹੈ। ਦਿੱਲੀ ਪੁਲਸ ਨੇ ਹਾਲ ਹੀ ਵਿੱਚ ਹਾਸ਼ਿਮ ਬਾਬਾ ਦੀ ਮਹਿਲਾ ਦੋਸਤ ਨੂੰ ਗ੍ਰਿਫਤਾਰ ਕੀਤਾ ਸੀ। ਹਾਸ਼ਿਮ ਨੇ ਲਾਰੈਂਸ ਤੋਂ ਜੋਯਾ ਦੀ ਜ਼ਮਾਨਤ ਲਈ ਮਦਦ ਮੰਗੀ ਸੀ। ਏਜੰਸੀਆਂ ਇਸੇ ਨੂੰ ਦੋਵਾਂ ਦੇ ਅਲੱਗ ਹੋਣ ਦੀ ਮੁੱਖ ਵਜ੍ਹਾ ਮੰਨ ਰਹੀਆਂ ਹਨ।
ਇਹ ਵੀ ਪੜ੍ਹੋ : ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ
ਗੈਂਗ ਵਿੱਚ ਪਹਿਲਾਂ ਵੀ ਪੈ ਚੁੱਕੀ ਹੈ ਫੁੱਟ
ਲਾਰੈਂਸ ਗੈਂਗ ਨੂੰ ਪਹਿਲਾ ਵੱਡਾ ਝਟਕਾ ਉਦੋਂ ਲੱਗਾ ਸੀ, ਜਦੋਂ ਗੈਂਗ ਦਾ ਦਾਹਿਣਾ ਹੱਥ ਕਹੇ ਜਾਣ ਵਾਲੇ ਕੈਨੇਡਾ ਬੈਠੇ ਗੋਲਡੀ ਬਰਾੜ, ਰਾਜਸਥਾਨੀ ਗੈਂਗਸਟਰ ਰੋਹਿਤ ਗੋਦਾਰਾ ਅਤੇ ਕਾਲਾ ਜਠੇੜੀ ਅਲੱਗ ਹੋ ਗਏ ਸਨ। ਲਾਰੈਂਸ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਹੈ ਅਤੇ ਪੁਲਸ ਉਸਦੇ ਭਰਾ ਅਨਮੋਲ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ। ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਬਿਸ਼ਨੋਈ ਗੈਂਗ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਇਸਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਗੈਂਗ 'ਤੇ ਕੈਨੇਡਾ ਵਿੱਚ ਖ਼ਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਡਰ ਅਤੇ ਧਮਕੀ ਦਾ ਮਾਹੌਲ ਬਣਾਉਣ ਦੇ ਦੋਸ਼ ਹਨ। ਇਸ ਘੋਸ਼ਣਾ ਤੋਂ ਬਾਅਦ ਕੈਨੇਡਾ ਪੁਲਸ ਨੂੰ ਇਸ ਗੈਂਗ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਖੁੱਲ੍ਹ ਮਿਲ ਗਈ ਹੈ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਲਨਾ 'ਚ ਕੱਪੜੇ ਦੀ ਦੁਕਾਨ 'ਤੇ ਪੁਲਸ ਦਾ ਛਾਪਾ, 21 ਤਲਵਾਰਾਂ ਸਣੇ ਦੁਕਾਨ ਮਾਲਕ ਕਾਬੂ
NEXT STORY