ਵਾਸ਼ਿੰਗਟਨ (ਰਾਜ ਗੋਗਨਾ)— ਬੋਇੰਗ-777 ਜਹਾਜ਼ ਦੀ ਏਅਰ ਇੰਡੀਆ ਦੀ ਸੀਨੀਅਰ ਪਾਇਲਟ ਕੈਪਟਨ ਜ਼ੋਇਆ ਅਗਰਵਾਲ ਨੇ ਭਾਰਤ ਦਾ ਮਾਣ ਵਧਾਉਂਦੇ ਹੋਏ ਅਮਰੀਕਾ ਦੇ ਐੱਸ.ਐੱਫ.ਓ. ਏਵੀਏਸ਼ਨ ਮਿਊਜ਼ੀਅਮ ਵਿੱਚ ਆਪਣੀ ਥਾਂ ਬਣਾਈ ਹੈ। ਜ਼ੋਇਆ ਉੱਤਰੀ ਧਰੁਵ ਉੱਤੇ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਾਇਲਟ ਹੈ ਅਤੇ ਉਨ੍ਹਾਂ ਨੇ ਲਗਭਗ 16,000 ਕਿਲੋਮੀਟਰ ਦੀ ਰਿਕਾਰਡ-ਤੋੜ ਦੂਰੀ ਤੈਅ ਕੀਤੀ ਹੈ। 2021 ਵਿੱਚ ਪਹਿਲੀ ਵਾਰ ਜ਼ੋਇਆ ਅਗਰਵਾਲ ਦੀ ਅਗਵਾਈ ਵਿੱਚ ਏਅਰ ਇੰਡੀਆ ਦੀ ਇੱਕ ਅਖਿਲ ਮਹਿਲਾ ਪਾਇਲਟ ਟੀਮ ਨੇ ਅਮਰੀਕਾ ਵਿੱਚ ਸੈਨ ਫਰਾਂਸਿਸਕੋ (SFO) ਤੋਂ ਭਾਰਤ ਦੇ ਬੈਂਗਲੁਰੂ ਸ਼ਹਿਰ ਤੱਕ ਉੱਤਰੀ ਧਰੁਵ ਨੂੰ ਕਵਰ ਕਰਦੇ ਹੋਏ ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ ਨੂੰ ਕਵਰ ਕੀਤਾ ਸੀ।
ਇਹ ਵੀ ਪੜ੍ਹੋ: ਪਾਕਿ 'ਚ ਸਿੱਖ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ... ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ
ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਏਅਰ ਇੰਡੀਆ ਦੀਆਂ ਸਾਰੀਆਂ ਮਹਿਲਾ ਪਾਇਲਟਾਂ ਦੀ ਪ੍ਰਾਪਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਆਪਣੇ ਮਿਊਜ਼ੀਅਮ ਵਿੱਚ ਰੱਖਣ ਦੀ ਪੇਸ਼ਕਸ਼ ਕੀਤੀ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕੈਪਟਨ ਜ਼ੋਇਆ ਅਗਰਵਾਲ ਨੇ ਕਿਹਾ ਕਿ ਉਹ ਸੈਨ ਫਰਾਂਸਿਸਕੋ ਏਵੀਏਸ਼ਨ ਲੁਈਸ ਏ ਟਰਪੇਨ ਏਵੀਏਸ਼ਨ ਮਿਊਜ਼ੀਅਮ ਵਿਚ ਪਾਇਲਟ ਦੇ ਰੂਪ ਵਿਚ ਜਗ੍ਹਾ ਪਾਉਣ ਵਾਲੀ ਇਕਲੌਤੀ ਇਨਸਾਨ ਹੈ, ਜਿਸ ਨੂੰ ਆਮ ਤੌਰ 'ਤੇ ਐੱਸ.ਐੱਫ.ਓ. ਏਵੀਏਸ਼ਨ ਮਿਊਜ਼ੀਅਮ ਵਜੋਂ ਜਾਣਿਆ ਜਾਂਦਾ ਹੈ। ਕੈਪਟਨ ਜ਼ੋਇਆ ਨੇ ਦੱਸਿਆ, ਮੈਂ ਇਹ ਦੇਖ ਕੇ ਹੈਰਾਨ ਸੀ ਕਿ ਮੈਂ ਉੱਥੇ ਇਕੱਲੀ ਜੀਵਿਤ ਇਨਸਾਨ ਹਾਂ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਅਮਰੀਕਾ ਵਿੱਚ ਇੱਕ ਵੱਕਾਰੀ ਹਵਾਬਾਜ਼ੀ ਅਜਾਇਬ ਘਰ ਦਾ ਹਿੱਸਾ ਹਾਂ।
ਇਹ ਵੀ ਪੜ੍ਹੋ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!
SFO ਮਿਊਜ਼ੀਅਮ ਨੇ ਭਾਰਤੀ ਪਾਇਲਟ ਜ਼ੋਇਆ ਅਗਰਵਾਲ ਨੂੰ ਹਵਾਬਾਜ਼ੀ ਵਿੱਚ ਉਸ ਦੇ ਅਸਾਧਾਰਨ ਕਰੀਅਰ ਅਤੇ ਵਿਸ਼ਵ ਭਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਕੰਮ ਲਈ, ਲੱਖਾਂ ਕੁੜੀਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨ ਲਈ ਇਸ ਤਰ੍ਹਾਂ ਦਾ ਸਨਮਾਨ ਦਿੱਤਾ ਹੈ। ਸੈਨ ਫਰਾਂਸਿਸਕੋ ਏਵੀਏਸ਼ਨ ਮਿਊਜ਼ੀਅਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ੋਇਆ ਪਹਿਲੀ ਮਹਿਲਾ ਭਾਰਤੀ ਪਾਇਲਟ ਹੈ, ਜਿਸ ਨੂੰ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਪੁਲਸ ਨੇ ਨਸ਼ੀਲੇ ਪਦਾਰਥ 'ਫੈਂਟਾਨਾਇਲ' ਦੀ ਸਭ ਤੋਂ ਵੱਡੀ ਖੇਪ ਕੀਤੀ ਜ਼ਬਤ
NEXT STORY