ਡਰਬਨ (ਏਜੰਸੀ)- ਦੱਖਣੀ ਅਫਰੀਕਾ ਵਿਚ ਜਦੋਂ ਰੰਗਭੇਦ ਆਪਣੇ ਸਿਖਰ 'ਤੇ ਸੀ ਉਦੋਂ ਆਪਣੀ ਖੋਜੀ ਪੱਤਰਕਾਰਤਾ ਨੂੰ ਲੈ ਕੇ ਪ੍ਰਸਿੱਧੀ ਹਾਸਲ ਕਰ ਚੁੱਕੇ ਭਾਰਤੀ ਮੂਲ ਦੇ ਪੱਤਰਕਾਰ ਅਤੇ ਸੰਸਕ੍ਰਿਤਕ ਕਾਰਕੁੰਨ ਫਾਰੂਕ ਖਾਨ ਦਾ ਆਪਣੇ ਗ੍ਰਹਿਨਗਰ ਡਰਬਨ ਵਿਚ ਕੈਂਸਰ ਨਾਲ ਦਿਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਤਿੰਨ ਹਫਤੇ ਤੋਂ ਹਸਪਤਾਲ ਵਿਚ ਦਾਖਲ ਰਹਿਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਹੋਇਆ। ਉਨ੍ਹਾਂ ਨੇ 6 ਦਹਾਕੇ ਤੱਕ ਪੱਤਰਕਾਰਤਾ ਵਿਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ।
ਉਨ੍ਹਾਂ ਵੱਖ-ਵੱਖ ਮੀਡੀਆ ਸੰਸਥਾਨਾਂ ਵਿਚ ਕੰਮ ਕਰਦੇ ਹੋਏ ਖੋਜੀ ਪੱਤਰਕਾਰਤਾ ਕੀਤੀ ਅਤੇ ਨਸਲਵਾਦ ਵਰਗੇ ਗੰਭੀਰ ਮੁੱਦੇ ਨੂੰ ਚੁੱਕਿਆ। ਇਸ ਦੇ ਚੱਲਦੇ ਉਨ੍ਹਾਂ ਨੂੰ ਉਥੋਂ ਦੀ ਸਰਕਾਰ ਦਾ ਕੋਪਭਾਜਨ ਬਣਨਾ ਪਿਆ। ਉਨ੍ਹਾਂ ਨੂੰ ਅਪਰਾਧ ਜਗਤ ਤੋਂ ਮੌਤ ਦੀਆਂ ਧਮਕੀਆਂ ਵੀ ਮਿਲੀਆਂ ਜਿਸ ਨੂੰ ਉਨ੍ਹਾਂ ਨੇ ਆਪਣੀ ਪੱਤਰਕਾਰਤਾ ਤੋਂ ਬੇਨਕਾਬ ਕੀਤਾ ਸੀ। ਉਨ੍ਹਾਂ ਦੇ ਪੂਰਵਜ ਮਹਾਰਾਸ਼ਟਰ ਤੋਂ ਸਨ। ਖਾਨ ਨੇ ਮਿਸ ਇੰਡੀਆ ਵਰਲਡ ਵਾਈਡ ਪੀਜੇਂਟ ਦੇ ਤਹਿਤ ਮਿਸ ਇੰਡੀਆ ਸਾਊਥ ਅਫਰੀਕਾ ਵੀ ਸ਼ੁਰੂ ਕੀਤਾ। ਇਸ ਤੋਂ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਸੈਂਕੜੇ ਕੁੜੀਆਂ ਨੂੰ ਆਪਣੇ ਕਰੀਅਰ ਲਈ ਇਕ ਨਵਾਂ ਮੰਚ ਮਿਲਿਆ। ਦੱਖਣੀ ਅਫਰੀਕਾ ਵਿਚ ਰੂੜੀਵਾਦੀ ਭਾਈਚਾਰੇ ਵਿਚ ਸ਼ੁਰੂਆਤੀ ਖਦਸ਼ਿਆਂ ਤੋਂ ਬਾਅਦ ਖਾਨ ਨੇ ਸੈਂਕੜੇ ਕੁੜੀਆਂ ਅਤੇ ਔਰਤਾਂ ਦਾ ਇਸ ਮੁਕਾਬਲੇ ਅਤੇ ਕਈ ਹੋਰ ਸੰਸਕ੍ਰਿਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਮਾਰਗਦਰਸ਼ਨ ਕੀਤਾ।
ਇਹ ਪ੍ਰੋਗਰਾਮ ਉਨ੍ਹਾਂ ਨੇ ਹੀ ਸ਼ੁਰੂ ਹੀ ਕੀਤੇ ਸਨ ਇਸ ਸੰਗਠਨ ਦੇ ਸੰਸਥਾਪਕ ਧਰਮਾਤਮਾ ਸਰਨ ਨੇ ਕਿਹਾ ਕਿ ਫਾਰੂਕ ਭਾਈ 29 ਸਾਲਾਂ ਤੋਂ ਸਾਡੇ ਨਾਲ ਜੁੜੇ ਸਨ ਅਤੇ ਉਹ ਦੱਖਣੀ ਅਫਰੀਕਾ ਵਿਚ ਚਾਰ ਵਾਰ ਕੌਮਾਂਤਰੀ ਮਿਸ ਇੰਡੀਆ ਵਰਲਡਵਾਈਡ ਦੀ ਮੇਜ਼ਬਾਨੀ ਕਰਕੇ ਅਤੇ ਉਸ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ 2021 ਵਿਚ ਫਿਰ ਉਸ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਗਏ ਸਨ।
ਮਹਾਦੋਸ਼ 'ਤੇ ਕਾਂਗਰਸ ਨਾਲ ਸਹਿਯੋਗ ਕਰਨ 'ਤੇ ਟਰੰਪ ਨੇ ਕੋਈ ਵਿਚਾਰ ਨਹੀਂ ਬਣਾਇਆ
NEXT STORY