ਨਵੀਂ ਦਿੱਲੀ : ਕੀ ਤੁਸੀਂ ਟੈਕਸ-ਸੇਵਿੰਗ ਕਰਨ ਵਾਲੀ ਕਿਸੀ ਪਾਲਿਸੀ ਦੀ ਤਲਾਸ਼ 'ਚ ਹੋ? ਜੇਕਰ ਤੁਹਾਨੂੰ ਇਕ ਅਜਿਹੀ ਪਾਲਿਸੀ ਮਿਲੇ, ਜਿਸ 'ਚ ਨਿਯਮਿਤ ਸਮੇਂ ਅੰਤਰਾਲ 'ਤੇ ਟੈਕਸ ਫ੍ਰੀ ਇਨਕਮ, ਮਚਿਓਰਿਟੀ 'ਤੇ ਇਕਮੁਸ਼ਤ ਰਕਮ ਨਾਲ ਹੀ ਲਾਈਫ ਕਵਰ ਵੀ ਮਿਲੇ ਤਾਂ ਕਿੰਝ ਹੋਵੇ।
ਜੇਕਰ 35 ਸਾਲ ਦਾ ਇਕ ਵਿਅਕਤੀ ਕਿਸੇ ਪਾਲਿਸੀ 'ਚ 20 ਸਾਲਾਂ ਤੱਕ ਹਰ ਸਾਲ 65 ਹਜ਼ਾਰ ਰੁਪਏ ਦਾ ਨਿਵੇਸ਼ ਕਰਦਾ ਹੈ ਜਿਸ 'ਚ ਉਸ ਨੂੰ 1.5-1.5 ਲੱਖ ਦੇ ਚਾਰ ਇੰਸਟਾਲਮੈਂਟਸ ਮਿਲਦੇ ਹਨ। ਇਸ ਤੋਂ ਇਲਾਵਾ ਲਗਭਗ 3.8 ਲੱਖ ਰੁਪਏ ਦਾ ਇਕ ਸਿੰਪਲ ਰਿਵਿਜ਼ਨਰੀ ਬੋਨਸ ਵੀ ਮਿਲਦਾ ਹੈ। ਇਹੀਂ ਨਹੀਂ ਪਾਲਿਸੀ ਦੇ ਸਮੇਂ ਦੌਰਾਨ ਜੇਕਰ ਨਿਵੇਸ਼ਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਨਾਮਿਨੀ ਨੂੰ 10 ਲੱਖ ਰੁਪਏ ਵੀ ਮਿਲਦੇ ਹਨ।
ਸੁਣਨ 'ਚ ਚੰਗਾ ਹੈ? ਪਹਿਲੀ ਨਜ਼ਰ 'ਚ ਇਕ ਵੱਡੀ ਜੀਵਨ ਬੀਮਾ ਕੰਪਨੀ ਦੇ ਇਸ ਮਨੀ-ਬੈਕ ਪਲਾਨ ਨੂੰ ਸੁਣ ਕੇ ਅਸਲ 'ਚ ਇਸ ਨੂੰ ਖਰੀਦਣ ਦਾ ਮਨ ਕਰਦਾ ਹੈ। ਪਰ ਜਦੋਂ ਇਸ ਦੀ ਤੈਅ 'ਚ ਜਾ ਕੇ ਇਸ ਦੀ ਅਸਲੀਅਤ ਨਾਲ ਰੂ-ਬ-ਰੂ ਹੋਵੋਗੇ ਤਾਂ ਤੁਸੀਂ ਠੱਗੇ ਹੋਏ ਮਹਿਸੂਸ ਕਰੋਗੇ। ਅਸੀਂ ਪਾਉਂਦੇ ਹਾਂ ਕਿ ਇਸ ਪਲਾਨ 'ਚ ਇੰਟਰਨਲ ਰੇਟ ਆਫ ਰਿਟਰਨ ਸਿਰਫ 2.23 ਫੀਸਦੀ ਹੈ ਜੋ ਸੇਵਿੰਗ ਬੈਂਕ ਖਾਤੇ 'ਤੇ ਮਿਲਣ ਵਾਲੇ ਵਿਆਜ ਤੋਂ ਵੀ ਘੱਟ ਹੈ
ਜ਼ਰਾ ਸੋਚੋ!
ਕੀ ਤੁਸੀਂ ਕਿਸੇ ਅਜਿਹੇ ਪਲਾਨ 'ਚ ਨਿਵੇਸ਼ ਕਰੋਗੇ ਜਿਸ 'ਚ 3 ਫੀਸਦੀ ਤੋਂ ਵੀ ਘੱਟ ਰਿਟਰਨ ਮਿਲਦੀ ਹੋਵੇ? ਬਾਵਜੂਦ ਇਸ ਦੇ ਟੈਕਸ ਪਲਾਨਿੰਗ ਸੀਜ਼ਨ ਦੌਰਾਨ ਇਸ ਤਰ੍ਹਾਂ ਦੇ ਲੱਖਾਂ ਮਨੀ ਬੈਂਕ ਪਾਲਿਸੀ ਅਤੇ ਇੰਡੋਮੈਂਟ ਪਲਾਨ ਹਰ ਸਾਲ ਵੇਚੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਔਸਤ ਨਿਵੇਸ਼ਕਾਂ ਦੇ ਕੋਲ ਕਿਸੇ ਪਾਲਿਸੀ ਦੇ ਤੈਅ 'ਚ ਜਾ ਕੇ ਉਸ ਦੇ ਬਾਰੇ 'ਚ ਪੂਰੀ ਜਾਣਕਾਰੀ ਲੈਣ ਦਾ ਸਮਾਂ ਨਹੀਂ ਹੁੰਦਾ ਹੈ। ਇੰਪਲਾਇਰ ਵਲੋਂ ਇੰਵੈਸਟਮੈਂਟ ਪਰੂਫ ਮੰਗੇ ਜਾਣੇ ਅਤੇ ਪਾਲਿਸੀ ਏਜੰਟਾਂ ਦੀਆਂ ਲੁਭਾਵਨੀਆਂ ਗੱਲਾਂ 'ਤੇ ਭਰੋਸਾ ਕਰਕੇ ਲੋਕ ਅਜਿਹੇ ਪਲਾਨ ਖਰੀਦ ਲੈਂਦੇ ਹਨ।
ਕੀ ਹੁੰਦਾ ਹੈ ਨਤੀਜਾ?
ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਾਅਦ 'ਚ ਭਾਰੀ ਤਦਾਦ 'ਚ ਇੰਸ਼ੋਰੈਂਸ ਕੰਪਨੀਆਂ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਇੰਸ਼ੋਰੈਂਸ ਓਮਬੈਡਸਮੈਨ ਨੂੰ ਮਿਲਣ ਵਾਲੀਆਂ ਜ਼ਿਆਦਾ ਸ਼ਿਕਾਇਤਾਂ ਪਾਲਿਸੀ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੈ ਕੇ ਹੁੰਦੀਆਂ ਹਨ। ਐਗਜ਼ੀਕਿਊਟਿਵ ਕਾਊਂਸਿਲ ਆਫ ਇੰਸ਼ੋਰੈਂਸ ਦੀ ਸਲਾਨਾ ਰਿਪੋਰਟ ਮੁਤਾਬਕ ਜ਼ਿਆਦਾਤਰ ਮਾਮਲਿਆਂ 'ਚ ਖਰੀਦਾਰਾਂ ਨੂੰ ਲੰਬੇ ਸਮੇਂ ਦੇ ਪਲਾਨ ਵੇਚੇ ਜਾਂਦੇ ਹਨ।
1.ਏਜੰਟ: 'ਇਹ ਪਲਾਨ ਬਿਲਕੁੱਲ ਈ.ਐੱਲ.ਐੱਸ.ਐੱਸ. ਫੰਡ ਦੀ ਤਰ੍ਹਾਂ ਹੈ ਪਰ ਇਸ 'ਚ ਲਾਈਫ ਇੰਸ਼ੋਰੈਂਸ ਕਵਰ ਵੀ ਮਿਲਦਾ ਹੈ'।
ਕੀ ਲੁਕਾਉਂਦੇ ਹਨ : 'ਦਰਅਸਲ ਇਹ ਇਕ ਯੂਪਿਲ ਪਲਾਨ ਹੁੰਦਾ ਹੈ ਜਿਸ 'ਚ ਲਾਈਫ ਇੰਸ਼ੋਰੈਂਸ ਕਵਰ ਤਾਂ ਮਿਲਦਾ ਹੈ ਪਰ ਉਸ ਲਈ ਵੱਖ ਤੋਂ ਭੁਗਤਾਨ ਕਰਨਾ ਹੁੰਦਾ ਹੈ।
ਹਕੀਕਤ: ਯੂਲਿਪ ਪਲਾਨ ਈ.ਐੱਲ.ਐੱਸ.ਐੱਸ ਫੰਡ ਵਲੋਂ ਫਲੈਕਸੀਬਲ ਨਹੀਂ ਹੁੰਦਾ। ਇਸ 'ਚ ਪੰਜ ਸਾਲ ਦਾ ਲਾਕ ਇਨ ਪੀਰੀਅਡ ਹੁੰਦਾ ਹੈ ਅਤੇ ਸਰੈਂਡਰ ਚਾਰਜਿਜ ਦੀ ਉੱਪਰੀ ਸੀਮਾ ਤੈਅ ਕੀਤੀ ਗਈ ਹੈ। ਜੇਕਰ ਤੁਹਾਨੂੰ ਇਸ ਨੂੰ ਮਚਿਓਰ ਹੋਣ ਤੋਂ ਪਹਿਲਾਂ ਬੰਦ ਕਰਨਾ ਹੈ ਤਾਂ ਇਸ ਲਈ ਭਾਰੀ ਰਕਮ ਚੁਕਾਉਣੀ ਪਵੇਗੀ।
2. ਏਜੰਟ: 'ਇਸ ਸਕੀਮ ਨੂੰ ਬੈਂਕ ਨੇ ਲਾਂਚ ਕੀਤਾ ਹੈ ਅਤੇ ਇਸ ਲਈ ਇਹ ਬਹੁਤ ਸੁਰੱਖਿਅਤ ਅਤੇ ਭਰੋਸੇਮੰਦ ਹੈ'
ਕੀ ਲੁਕਾਉਂਦੇ ਹਨ : 'ਦਰਅਸਲ ਇਹ ਕੰਪਨੀ ਵਲੋਂ ਇਕ ਲਾਈਫ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ ਜਿਸ ਨੂੰ ਬੈਂਕ ਪ੍ਰਮੋਟ ਕਰਦੀ ਹੈ।
ਹਕੀਕਤ: ਡਿਸਟਰੀਬਿਊਟਰ ਪਾਲਿਸੀ ਨੂੰ ਭਰੋਸੇਮੰਦ ਅਤੇ ਲੁਭਾਵਨੀ ਦੱਸਣ ਲਈ ਇਸ ਬੈਂਕ ਵਲੋਂ ਲਾਂਚ ਕੀਤਾ ਗਿਆ ਦੱਸਦੇ ਹਨ।
3. ਏਜੰਟ : ਇਹ ਪਲਾਨ ਬਿਲਕੁੱਲ ਇਕ ਫਿਕਸਡ ਡਿਪਾਜ਼ਿਟ ਦੀ ਤਰ੍ਹਾਂ ਹੈ ਪਰ ਇਸ 'ਚ ਟੈਕਸ ਫ੍ਰੀ ਰਿਟਰਨ ਅਤੇ ਇੰਸ਼ੋਰੈਂਸ ਕਵਰ ਵੀ ਮਿਲਦਾ ਹੈ।
ਕੀ ਲੁਕਾਉਂਦੇ ਹਨ : ਦਰਅਸਲ ਇਹ ਇਕ ਇੰਡਾਮੈਂਟ ਇੰਸ਼ਰੈਂਸ ਪਾਲਿਸੀ ਹੁੰਦੀ ਹੈ ਅਤੇ ਇਸ 'ਚ ਰਿਟਰਨ ਬਹੁਤ ਹੀ ਘੱਟ ਮਿਲਦਾ ਹੈ।
ਹਕੀਕਤ : ਇੰਡਾਮੈਂਟ ਪਾਲਿਸੀ ਬਹੁਤ ਘੱਟ ਰਿਟਰਨ ਦਿੰਦੀ ਹੈ। ਇਸ 'ਚ ਕਈ ਸਾਲਾਂ ਤੱਕ ਪ੍ਰੀਮੀਅਮ ਭਰਨਾ ਪੈਂਦਾ ਹੈ ਅਤੇ ਸਰੈਂਡਰ ਚਾਰਜਿਜ ਕਾਫੀ ਜ਼ਿਆਦਾ ਹੁੰਦਾ ਹੈ।
ਨਿਵੇਸ਼ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
1. ਏਜੰਟ ਦੀਆਂ ਕਹੀਆਂ ਗੱਲਾਂ 'ਤੇ ਭਰੋਸਾ ਨਾ ਕਰੋ।
2. ਜ਼ਲਦਬਾਜ਼ੀ 'ਚ ਖਰੀਦਾਰੀ ਨਾ ਕਰੋ।
3. ਸੈਕਿੰਡ ਓਪੀਨੀਅਨ ਜ਼ਰੂਰ ਲਓ।
4. ਖੁਦ ਪੇਪਰ ਵਰਕ ਵੀ ਕਰੋ।
5. ਫ੍ਰੀਲੁਕ ਪੀਰੀਅਡ ਦੀ ਵਰਤੋਂ ਕਰੋ : ਜੇਕਰ ਪਾਲਿਸੀ ਦੇ ਡਾਕੂਮੈਂਟਸ 'ਚ ਏਜੰਟ ਵਲੋਂ ਦੱਸੇ ਗਏ ਫਾਇਦਿਆਂ ਦਾ ਉਲੇਖ ਨਹੀਂ ਹੈ ਤਾਂ 15 ਦਿਨਾਂ ਦੇ ਫ੍ਰੀਲੁਕ ਪੀਰੀਅਡ ਦੌਰਾਨ ਪਾਲਿਸੀ ਨੂੰ ਰਿਟਰਨ ਕਰ ਦਿਓ।
ਲੈਣਾ ਚਾਹੁੰਦੇ ਹੋ ਬਾਈਕ ਲੋਨ ਤਾਂ ਪਵੇਗੀ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ
NEXT STORY