ਵੈੱਬ ਡੈਸਕ - ਟੀਵੀ ਹਰੇਕ ਘਰ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਪਰ ਜਿਵੇਂ ਕਿ ਅਸੀਂ ਆਪਣੇ ਕੱਪੜਿਆਂ ਜਾਂ ਫਰਨੀਚਰ ਦੀ ਸਾਫ਼-ਸਫਾਈ ਕਰਦੇ ਹਾਂ, ਓਸੇ ਤਰ੍ਹਾਂ ਟੀਵੀ ਦੀ ਸਕ੍ਰੀਨ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਅਕਸਰ ਲੋਕ ਕਾਹਲੀ ਵਿਚ ਜਾਂ ਅਣਜਾਣੇ ਤਰੀਕਿਆਂ ਨਾਲ ਸਕ੍ਰੀਨ ਨੂੰ ਸਾਫ਼ ਕਰਦੇ ਹਨ, ਜਿਸ ਕਾਰਨ ਉਸ ਦੀ ਕੋਟਿੰਗ ਖਰਾਬ ਹੋ ਜਾਂਦੀ ਹੈ ਜਾਂ ਸਕ੍ਰੈਚ ਪੈ ਜਾਂਦੇ ਹਨ। ਇਸ ਲਈ ਟੀਵੀ ਸਕ੍ਰੀਨ ਸਾਫ ਕਰਦੇ ਸਮੇਂ ਕੁਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ, ਤਾਂ ਜੋ ਇਹ ਚਮਕਦੀ ਰਹੇ ਅਤੇ ਲੰਬੇ ਸਮੇਂ ਤੱਕ ਵਧੀਆ ਦਿੱਖ ਦੇਵੇ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
- ਹਮੇਸ਼ਾ ਨਰਮ ਅਤੇ ਸੂਤੀ ਮਾਈਕ੍ਰੋਫਾਈਬਰ ਕੱਪੜੇ ਦੀ ਵਰਤੋਂ ਕਰੋ, ਜੋ ਸਕ੍ਰੀਨ 'ਤੇ ਸਕ੍ਰੈਚ ਨਾ ਪਾ ਸਕੇ।
- ਸਕ੍ਰੀਨ ਨੂੰ ਸਾਫ ਕਰਨ ਲਈ ਕਦੇ ਵੀ ਸ਼ਰਾਬ ਜਾਂ ਸਟ੍ਰਾਂਗ ਕਲੀਨਰ ਦੀ ਵਰਤੋਂ ਨਾ ਕਰੋ। ਇਹ ਸਕ੍ਰੀਨ ਦੀ ਕੋਟਿੰਗ ਨੂੰ ਖਰਾਬ ਕਰ ਸਕਦੇ ਹਨ।
- ਟੀਵੀ ਨੂੰ ਸਾਫ ਕਰਨ ਸਮੇਂ ਪਾਣੀ ਦਾ ਜ਼ਿਆਦਾ ਇਸਤੇਮਾਲ ਨਾ ਕਰੋ। ਕਪੜੇ ਨੂੰ ਥੋੜ੍ਹਾ ਗਿਲਾ ਕਰਕੇ ਹੀ ਸਕ੍ਰੀਨ ਨੂੰ ਪੁੰਝੋ।
- ਟੀਵੀ ਨੂੰ ਬੰਦ ਕਰਕੇ ਹੀ ਸਕ੍ਰੀਨ ਸਾਫ ਕਰੋ, ਤਾਂ ਕਿ ਕੋਈ ਇਲੈਕਟ੍ਰੀਸਿਟੀ ਦਾ ਨੁਕਸਾਨ ਨਾ ਹੋਵੇ।
- ਪਾਣੀ ਸਿੱਧਾ ਸਕ੍ਰੀਨ 'ਤੇ ਨਾ ਛਿੜਕੋ ਕਿਉਂਕਿ ਇਸ ਨਾਲ ਸਕ੍ਰੀਨ 'ਚ ਨਮੀ ਜਾ ਸਕਦੀ ਹੈ ਅਤੇ ਇਹ ਇਲੈਕਟ੍ਰਿਕ ਮਕੈਨਿਜ਼ਮ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
- ਹਮੇਸ਼ਾ ਸਕ੍ਰੀਨ ਨੂੰ ਹੌਲੇ-ਹੌਲੇ ਪੁੰਝੋ। ਬਹੁਤ ਜ਼ੋਰ ਨਾਲ ਰਗੜਨ ਨਾਲ ਸਕ੍ਰੀਨ ਦੀ ਚਮਕ ਅਤੇ ਕੋਟਿੰਗ ਨੂੰ ਨੁਕਸਾਨ ਹੋ ਸਕਦਾ ਹੈ।
ਨੋਟ :- ਜੇ ਤੁਸੀਂ ਇਹ ਸਧਾਰਣ ਗੱਲਾਂ ਯਾਦ ਰੱਖਦੇ ਹੋ, ਤਾਂ ਤੁਹਾਡੀ ਟੀਵੀ ਸਕ੍ਰੀਨ ਸਾਫ਼ ਅਤੇ ਚਮਕਦਾਰ ਰਹੇਗੀ, ਅਤੇ ਇਸ ਦੀ ਉਮਰ ਵੀ ਵਧੇਗੀ।
ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ ਵੱਡੀ..., ਪਰ ਅੰਤ ਦੁਖਦ
NEXT STORY