ਗੈਜੇਟ ਡੈਸਕ - ਅੱਜ ਦੇ ਡਿਜੀਟਲ ਯੁੱਗ ਵਿਚ ਵਟਸਐਪ ਹਰ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ਦਾ ਅਟੂਟ ਹਿੱਸਾ ਬਣ ਗਿਆ ਹੈ ਪਰ ਜਿੱਥੇ ਇਹ ਐਪ ਸਹੂਲਤ ਦਿੰਦਾ ਹੈ, ਓਥੇ ਹੀ ਇਹ ਠੱਗਾਂ ਲਈ ਵੀ ਇਕ ਵੱਡਾ ਹਥਿਆਰ ਬਣ ਗਿਆ ਹੈ। ਕਈ ਕੇਸਾਂ ਵਿਚ ਲੋਕਾਂ ਦੇ ਵਟਸਐਪ ਰਾਹੀਂ ਬੈਂਕ ਖਾਤੇ ਖਾਲੀ ਹੋ ਚੁੱਕੇ ਹਨ। ਇਸ ਲਈ ਜੇ ਤੁਸੀਂ ਵੀ ਵਟਸਐਪ ਵਰਤਦੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਡੀ ਮਿਹਨਤ ਦੀ ਕਮਾਈ ਸਿਰਫ਼ ਇਕ ਕਲਿੱਕ ਨਾਲ ਗਾਇਬ ਹੋ ਸਕਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
ਅਣਜਾਣ ਲਿੰਕ 'ਤੇ ਕਦੇ ਨਾ ਕਰੋ ਕਲਿਕ
- ਵਟਸਐਪ 'ਤੇ ਆਉਣ ਵਾਲੇ ਉਨ੍ਹਾਂ ਲਿੰਕਾਂ ਤੋਂ ਬਚੋ ਜੋ ਕਿਸੇ ਅਣਜਾਣ ਨੰਬਰ ਜਾਂ ਵਿਅਕਤੀ ਵੱਲੋਂ ਭੇਜੇ ਜਾਂਦੇ ਹਨ। ਇਹ ਫਿਸ਼ਿੰਗ ਲਿੰਕ ਹੋ ਸਕਦੇ ਹਨ ਜੋ ਤੁਹਾਡੀ ਬੈਂਕ ਜਾਣਕਾਰੀ ਚੋਰੀ ਕਰ ਸਕਦੇ ਹਨ।
KYC ਜਾਂ ਬੈਂਕ ਅਪਡੇਟਿਡ ਮੇਸੇਜ ਤੋਂ ਸਾਵਧਾਨ ਰਹੋ
- ਕਈ ਠੱਗ ਵਟਸਐਪ ਰਾਹੀਂ ਕਹਿੰਦੇ ਹਨ ਕਿ ਤੁਹਾਡਾ ਬੈਂਕ ਖਾਤਾ ਬੰਦ ਹੋ ਰਿਹਾ ਹੈ ਜਾਂ KYC ਅਧੂਰਾ ਹੈ। ਅਜਿਹੇ ਮੈਸੇਜਿਸ ਵਿਚ ਦਿੱਤੇ ਨੰਬਰਾਂ ਜਾਂ ਲਿੰਕਾਂ ਤੋਂ ਦੂਰ ਰਹੋ।
ਓਟੀਪੀ ਸਾਂਝਾ ਨਾ ਕਰੋ
- ਭੁੱਲ ਕੇ ਵੀ ਆਪਣੇ ਫੋਨ ਤੇ ਆਇਆ ਕੋਈ ਵੀ OTP ਕਿਸੇ ਨਾਲ ਸਾਂਝਾ ਨਾ ਕਰੋ। ਠੱਗ ਇਸ ਦੀ ਵਰਤੋਂ ਕਰਕੇ ਤੁਹਾਡੇ ਖਾਤੇ ਤੱਕ ਪਹੁੰਚ ਬਣਾ ਸਕਦੇ ਹਨ।
ਅਣਜਾਣ ਨੰਬਰਾਂ ਜੀ Call ਨਾ ਅਟੈਂਡ ਕਰੋ
- ਕਈ ਵਾਰ ਠੱਗ ਅਣਜਾਣ ਨੰਬਰਾਂ ਤੋਂ ਵਟਸਐਪ ਕਾਲ ਜਾਂ ਵੀਡੀਓ ਕਾਲ ਕਰਕੇ ਤੁਹਾਡੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ।
ਟੂ-ਸਟੈਪ ਵੈਰੀਫਿਕੇਸ਼ਨ ਚਾਲੂ ਕਰੋ
- ਵਟਸਐਪ ਸੈਟਿੰਗ ਵਿਚ ਜਾ ਕੇ “two-step verification” ਜ਼ਰੂਰ ਚਾਲੂ ਕਰੋ, ਤਾਂ ਜੋ ਤੁਹਾਡਾ ਅਕਾਊਂਟ ਹੋਰ ਸੁਰੱਖਿਅਤ ਬਣੇ।
ਐਪ ਨੂੰ ਸਮੇਂ-ਸਮੇਂ ਤੇ ਅੱਪਡੇਟ ਕਰਦੇ ਰਹੋ
- ਪੁਰਾਣੀ ਵਰਜਨਜ਼ ਵਿਚ ਸੁਰੱਖਿਆ ਖਾਮੀਆਂ ਹੋ ਸਕਦੀਆਂ ਹਨ। ਹਮੇਸ਼ਾ Google Play Store ਜਾਂ App Store ਤੋਂ ਐਪ ਨੂੰ ਅੱਪਡੇਟ ਕਰਦੇ ਰਹੋ।
ਤਕਨਾਲੋਜੀ ਨਾਲ ਸੌਖਾ ਹੋਇਆ ਜੀਵਨ ਪਰ ਠੱਗੀ ਤੋਂ ਬਚਣ ਲਈ ਸਾਵਧਾਨ ਰਹਿਣਾ ਲਾਜ਼ਮੀ ਹੈ। ਜੇਕਰ ਤੁਸੀਂ ਇਹ ਸਾਵਧਾਨੀਆਂ ਵਰਤਦੇ ਹੋ ਤਾਂ ਤੁਹਾਡਾ ਡਾਟਾ ਅਤੇ ਪੈਸਾ ਦੋਵਾਂ ਸੁਰੱਖਿਅਤ ਰਹਿਣਗੇ।
Instagram account ਹੋ ਗਿਆ ਹੈਕ ਤਾਂ ਘਬਰਾਉਣ ਦੀ ਨਹੀਂ ਲੋੜ! ਬਸ ਕਰ ਲਓ ਇਹ ਕੰਮ
NEXT STORY