ਨਵੀਂ ਦਿੱਲੀ — ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਇਸ ਨੂੰ ਜਲਦੀ ਤੋਂ ਜਲਦੀ ਲਿੰਕ ਕਰਵਾ ਲਓ। ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਨਾ ਹੋਵੇ ਤਾਂ ITR ਦਾਖਲ ਨਹੀਂ ਕਰਵਾਈ ਜਾ ਸਕੇਗੀ। ਪਹਿਲਾਂ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਵਾਉਣ ਦੀ ਆਖਰੀ ਤਾਰੀਖ 31 ਮਾਰਚ 2019 ਸੀ ਜਿਸ ਨੂੰ ਆਮਦਨ ਟੈਕਸ ਵਿਭਾਗ ਨੇ ਵਧਾ ਕੇ 30 ਸਤੰਬਰ 2019 ਕਰ ਦਿੱਤਾ ਹੈ। ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਦੋ ਤਰੀਕਿਆਂ ਨਾਲ ਲਿੰਕ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਕਿ ਬਿਨਾਂ ਇੰਟਰਨੈੱਟ ਦੇ ਤੁਸੀਂ ਆਧਾਰ ਨੂੰ ਪੈਨ ਕਾਰਡ ਨਾਲ ਕਿਵੇਂ ਲਿੰਕ ਕਰਵਾ ਸਕਦੇ ਹੋ।
ਇਸ ਤਰ੍ਹਾਂ ਕਰਵਾਓ ਲਿੰਕ
- ਸਿਰਫ ਇਕ ਮੈਸੇਜ(SMS) ਭੇਜ ਕੇ ਵੀ ਆਧਾਰ ਨੂੰ ਪੈਨ ਕਾਰਡ ਨਾਲ ਜੋੜਿਆ ਜਾ ਸਕਦਾ ਹੈ।
- SMS ਪ੍ਰਕਿਰਿਆ ਦੇ ਆਧਾਰ 'ਤੇ ਰਜਿਸਟਰਡ ਮੋਬਾਇਲ ਨੰਬਰ ਤੋਂ 567678 ਜਾਂ 56161 'ਤੇ ਮੈਸੇਜ ਭੇਜਣਾ ਹੈ।
- SMS 'ਚ UIDPAN ਸਪੇਸ 12 ਡਿਜਟ ਦਾ ਆਧਾਰ ਨੰਬਰ ਸਪੇਸ 10 ਡਿਜਿਟ ਦਾ ਪੈਨ ਨੰਬਰ ਟਾਈਪ ਕਰਨਾ ਹੈ।
- ਆਧਾਰ ਨਾਲ ਰਜਿਸਟਰਡ ਮੋਬਾਇਲ ਤੋਂ ਟਾਈਪ ਕੀਤੇ ਮੈਸੇਜ ਨੂੰ 567678 ਜਾਂ 56161 'ਤੇ ਭੇਜਨਾ ਹੈ।
- ਇਸ ਤੋਂ ਬਾਅਦ ਯੂਜ਼ਰ ਨੂੰ ਰਜਿਸਟਰਡ ਮੋਬਾਇਲ ਨੰਬਰ 'ਤੇ ਬੇਨਤੀ ਪ੍ਰਾਪਤੀ ਦਾ ਇਕ ਮੈਸੇਜ ਆਵੇਗਾ।
- ਬੇਨਤੀ ਕਰਨ ਦੇ ਕੁਝ ਦਿਨਾਂ ਬਾਅਦ ਰਜਿਸਟਰਡ ਮੋਬਾਇਲ ਨੰਬਰ 'ਤੇ ਐਸਐਮਐਸ(SMS) ਦੇ ਜ਼ਰੀਏ ਆਧਾਰ ਕਾਰਡ ਨਾਲ ਪੈਨ ਦੀ ਲਿੰਕਿੰਗ ਦੀ ਜਾਣਕਾਰੀ ਮਿਲੇਗੀ।
ਆਨਲਾਈਨ ਇਸ ਤਰ੍ਹਾਂ ਕਰ ਸਕਦੇ ਹੋ ਆਧਾਰ ਨਾਲ ਪੈਨ ਕਾਰਡ ਦੀ ਲਿਕਿੰਗ
- ਸਭ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੀ ਈ-ਫਾਇਲਿੰਗ ਵੈਬਸਾਈਟ 'ਤੇ ਲਾਗ ਇਨ ਕਰਨਾ ਹੈ।
- ਉਸ ਤੋਂ ਬਾਅਦ ਇਕ ਫਾਰਮ ਡਾਊਨਲੋਡ ਕਰਕੇ ਉਸ ਵਿਚ ਮੰਗੀ ਗਈ ਜਾਣਕਾਰੀ ਦਰਜ ਕਰਨੀ ਹੋਵੇਗੀ।
- ਇਸ ਤੋਂ ਬਾਅਦ ਫਾਰਮ ਨੂੰ ਆਨਲਾਈਨ ਹੀ ਜਮ੍ਹਾ ਕਰਨਾ ਹੈ।
ਸੀਨੀਅਰ ਸਿਟੀਜ਼ਨ ਲਈ ਬਹੁਤ ਵਧੀਆ ਹੈ ਇਹ ਬੈਂਕ ਖਾਤਾ, ਵਿਆਜ ਵੀ ਮਿਲਦੈ ਜ਼ਿਆਦਾ
NEXT STORY