ਜਲੰਧਰ (ਰਾਜੇਸ਼)-ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਟਰੱਕ ਦੀ ਲਪੇਟ ’ਚ ਆਉਣ ਕਾਰਨ ਕਲੀਨਿਕ ਚਲਾਉਣ ਵਾਲੀ ਔਰਤ ਦੀ ਦਰਦਨਾਕ ਮੌਤ ਹੋ ਗਈ। ਔਰਤ ਸੜਕ ਪਾਰ ਕਰਨ ਲਈ ਖੜ੍ਹੀ ਸੀ ਕਿ ਉਸ ਦੇ ਕੋਲੋਰਫਤਾਰ ਟਰੱਕ ਨਿਕਲਿਆ, ਜਿਸ ਦੀ ਫੇਟ ਵੱਜਣ ਕਾਰਨ ਔਰਤ ਸੜਕ ’ਤੇ ਡਿੱਗ ਗਈ ਤੇ ਟਰੱਕ ਉਸ ਦੀਅਾਂ ਲੱਤਾਂ ਤੋਂ ਲੰਘ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਥਾਣਾ ਨੰ. 8 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੁਦੇਸ਼ ਕੁਮਾਰੀ ਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਸੁਦੇਸ਼ ਕੁਮਾਰੀ ਨਰਸ ਸੀ, ਜੋ ਭਗਤ ਸਿੰਘ ਕਾਲੋਨੀ ਇਲਾਕੇ ’ਚ ਘਰ ਵਿਚ ਹੀ ਕਲੀਨਿਕ ਚਲਾਉਂਦੀ ਸੀ। ਉਹ ਘਰ ’ਚ ਇਕੱਲੀ ਰਹਿੰਦੀ ਸੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੁਦੇਸ਼ ਕੁਮਾਰੀ ਅੱਜ ਕਿਸੇ ਦੇ ਘਰ ਅਫਸੋਸ ’ਤੇ ਜਾਣ ਤੋਂ ਬਾਅਦ ਵਾਪਸ ਭਗਤ ਸਿੰਘ ਕਾਲੋਨੀ ਆ ਰਹੀ ਸੀ ਕਿ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਲਪੇਟ ’ਚ ਲੈ ਲਿਆ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਨੇ ਟਰੱਕ ਚਾਲਕ ਸੋਹਿੰਦਰ ਕੁਮਾਰ ਵਾਸੀ ਯੂ. ਪੀ. ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਲਾਨਾ ਜਗਰਾਤੇ ਦੀਆਂ ਤਿਆਰੀਆਂ ਮੁਕੰਮਲ : ਸਰਬਜੀਤ ਫੁੱਲ
NEXT STORY