ਜਲੰਧਰ (ਸੁਨੀਲ ਮਹਾਜਨ) : ਪੰਜਾਬ 'ਚ ਨਵੀਂ ਬਣੀ 'ਆਪ' ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਕਿ ਉਹ ਪਿਛਲੀਆਂ ਸਰਕਾਰਾਂ ਨਾਲੋਂ ਬਿਹਤਰ ਕੰਮ ਕਰਨਗੇ। ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਵਾਅਦੇ ਵਫ਼ਾ ਨਹੀਂ ਹੋ ਪਾਏ। ਇਸ ਨੂੰ ਲੈ ਕੇ ਨਾ ਸਿਰਫ਼ ਆਮ ਆਦਮੀ ਪਰੇਸ਼ਾਨ ਹੈ ਸਗੋਂ ਸਰਕਾਰੀ ਕਰਮਚਾਰੀ ਵੀ ਪਰੇਸ਼ਾਨ ਹਨ। ਅੱਜ 7 ਤਾਰੀਖ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਨਹੀਂ ਰਹੇ ਸੀਨੀਅਰ ਪੱਤਰਕਾਰ ਸੁਸ਼ੀਲ ਜੈਨ, ਮਨਿੰਦਰਜੀਤ ਸਿੰਘ ਬਿੱਟਾ ਸਮੇਤ ਹੋਰ ਆਗੂਆਂ ਨੇ ਪ੍ਰਗਟਾਇਆ ਦੁੱਖ
ਇਸ ਨੂੰ ਲੈ ਕੇ ਸਰਕਾਰੀ ਕਰਮਚਾਰੀ ਪਰੇਸ਼ਾਨ ਹਨ। ਜਲੰਧਰ 'ਚ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਇਸ ਲਈ ਬਣਾਈ ਸੀ ਕਿ ਬਦਲਾਅ ਆਵੇਗਾ ਪਰ ਇਥੇ ਤਾਂ ਸਾਨੂੰ ਤਨਖਾਹ ਹੀ ਨਹੀਂ ਮਿਲ ਰਹੀ ਤੇ ਸਾਡਾ ਸਾਰਿਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਅੰਮ੍ਰਿਤਸਰ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਆਬਕਾਰੀ ਨੀਤੀ ਵੀ ਜਾਂਚ ਦੇ ਘੇਰੇ 'ਚ : ਐਕਸਾਈਜ਼ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਦੇ ਘਰ ED ਦੀ ਰੇਡ
ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਤਨਖਾਹਾਂ ਨਾ ਮਿਲਣ ਕਾਰਨ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਘਰ 'ਚ ਰਾਸ਼ਨ, ਦੁੱਧ ਤੇ ਹੋਰ ਸਾਮਾਨ ਲਿਆਉਣਾ ਜ਼ਰੂਰੀ ਹੁੰਦਾ ਹੈ ਪਰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੋਕਾਂ ਤੋਂ ਪੈਸੇ ਲੈ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਹ ਸਿਰਫ਼ ਇਸ ਮਹੀਨੇ ਦੀ ਗੱਲ ਨਹੀਂ ਹੈ ਪਹਿਲਾਂ ਵੀ ਸਰਕਾਰ ਅਜਿਹਾ ਕਰ ਚੁੱਕੀ ਹੈ।
ADGP ਅਰਪਿਤ ਸ਼ੁਕਲਾ ਤੇ ਪੁਲਸ ਕਮਿਸ਼ਨਰ ਗੁਰਸ਼ਰਨ ਸੰਧੂ ਨੇ ਸੋਢਲ ਮੇਲੇ ’ਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
NEXT STORY