ਯੇਰੂਸ਼ਲਮ (ਭਾਸ਼ਾ) ਇਕ ਭਾਰਤੀ ਔਰਤ ਨੂੰ ਜੰਗ ਪ੍ਰਭਾਵਿਤ ਗਾਜ਼ਾ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਸ਼ਮੀਰ ਦੀ ਰਹਿਣ ਵਾਲੀ ਇਸ ਔਰਤ ਨੇ ਹਮਾਸ ਸ਼ਾਸਤ ਗਾਜ਼ਾ ਤੋਂ ਤੁਰੰਤ ਨਿਕਾਸੀ ਦੀ ਮੰਗ ਕੀਤੀ ਸੀ। ਮਹਿਲਾ ਦੇ ਪਤੀ ਨੇ ਦੱਸਿਆ ਕਿ ਇਲਾਕੇ ਵਿੱਚ ਮੌਜੂਦ ਭਾਰਤੀ ਦੂਤਘਰਾਂ ਦੀ ਮਦਦ ਨਾਲ ਉਹ ਸੁਰੱਖਿਅਤ ਮਿਸਰ ਪਹੁੰਚ ਗਈ ਹੈ।
ਲੁਬਨਾ ਨਜ਼ੀਰ ਸ਼ਾਬੂ ਅਤੇ ਉਸ ਦੀ ਧੀ ਕਰੀਮਾ ਨੇ ਗਾਜ਼ਾ ਸਰਹੱਦ 'ਤੇ ਸਥਿਤ 'ਰਫਾ ਕਰਾਸਿੰਗ' ਨੂੰ ਪਾਰ ਕੀਤਾ ਅਤੇ ਸੋਮਵਾਰ ਸ਼ਾਮ ਨੂੰ ਮਿਸਰ ਦਾ ਰੁਖ਼ ਕੀਤਾ। ਲੁਬਨਾ ਦੇ ਪਤੀ ਨੇਡਲ ਟੋਮਨ ਨੇ ਗਾਜ਼ਾ ਤੋਂ ਪੀਟੀਆਈ ਨੂੰ ਭੇਜੇ ਇੱਕ ਟੈਕਸਟ ਸੰਦੇਸ਼ ਵਿੱਚ ਕਿਹਾ, "ਦੋਵੇਂ ਹੁਣ ਅਲ-ਆਰਿਸ਼ (ਮਿਸਰ ਦੇ ਇੱਕ ਸ਼ਹਿਰ) ਵਿੱਚ ਹਨ। ਕੱਲ੍ਹ ਸਵੇਰੇ (ਮੰਗਲਵਾਰ) ਉਹ ਕਾਹਿਰਾ ਜਾਣਗੀਆਂ।'' ਐਤਵਾਰ ਨੂੰ ਪੀਟੀਆਈ ਨਾਲ ਫੋਨ 'ਤੇ ਗੱਲ ਕਰਦਿਆਂ ਲੁਬਨਾ ਨੇ ਕਿਹਾ ਕਿ ਉਸ ਦਾ ਨਾਂ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ਗਾਜ਼ਾ ਛੱਡਣਾ ਚਾਹੁੰਦੇ ਸਨ ਅਤੇ ਉਸ ਨੇ ਇਸ ਨਿਕਾਸੀ ਨੂੰ ਸੰਭਵ ਬਣਾਉਣ ਲਈ ਖੇਤਰ ਦੇ ਰਾਮੱਲਾ, ਤੇਲ ਅਵੀਵ ਅਤੇ ਕਾਹਿਰਾ ਵਿੱਚ ਭਾਰਤੀ ਦੂਤਘਰਾਂ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਦਰਦਨਾਕ : ਹਮਾਸ-ਇਜ਼ਰਾਈਲ ਜੰਗ 'ਚ ਡੇਟਰਾਇਟ ਦੇ ਡਾਕਟਰ ਨੇ ਗੁਆਏ 20 ਰਿਸ਼ਤੇਦਾਰ
ਲੁਬਨਾ ਨੇ 10 ਅਕਤੂਬਰ ਨੂੰ ਪੀਟੀਆਈ ਨਾਲ ਫ਼ੋਨ 'ਤੇ ਸੰਪਰਕ ਕਰਕੇ ਗਾਜ਼ਾ ਤੋਂ ਬਚਣ ਲਈ ਮਦਦ ਦੀ ਬੇਨਤੀ ਕੀਤੀ ਸੀ। ਉਸਨੇ ਕਿਹਾ, “ਅਸੀਂ ਇੱਕ ਭਿਆਨਕ ਯੁੱਧ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਭ ਕੁਝ ਤਬਾਹ ਹੋ ਰਿਹਾ ਹੈ। ਇੱਥੇ ਲਗਭਗ ਹਰ ਸਕਿੰਟ ਬੰਬਾਰੀ ਹੋ ਰਹੀ ਹੈ।'' ਉਨ੍ਹਾਂ ਕਿਹਾ ਕਿ 9 ਅਕਤੂਬਰ ਦੀ ਅੱਧੀ ਰਾਤ ਨੂੰ ਪਾਣੀ ਦੀ ਸਪਲਾਈ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਬਿਜਲੀ ਸਪਲਾਈ ਤੋਂ ਬਿਨਾਂ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਦੱਖਣ ਜਾਣ ਦਾ ਫ਼ੈਸਲਾ ਕੀਤਾ ਅਤੇ ਉੱਥੋਂ ਨਿਕਲਣ ਲਈ ਮਦਦ ਮੰਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਿਉਹਾਰਾਂ ਦੇ ਸੀਜ਼ਨ 'ਚ ਰੇਲਵੇ ਵਿਭਾਗ ਦਾ ਵੱਡਾ ਐਲਾਨ, ਚਲਾਏਗਾ ਖ਼ਾਸ ਰੇਲ-ਗੱਡੀਆਂ
NEXT STORY