ਢਾਕਾ (ਏ.ਐਫ.ਪੀ.)- ਬੰਗਲਾਦੇਸ਼ ਪੁਲਸ ਨੇ ਨਾਜਾਇਜ਼ ਦਵਾਈਆਂ ਦੇ ਤਕਰੀਬਨ ਇਕ ਦਰਜਨ ਹੋਰ ਕਥਿਤ ਡੀਲਰਾਂ ਨੂੰ ਅੱਜ ਮਾਰ ਦਿੱਤਾ। ਉਥੇ ਹੀ ਮਨੁੱਖੀ ਅਧਿਕਾਰ ਸੰਗਠਨ ਅਤੇ ਵਿਰੋਧੀ ਧੜਿਆਂ ਨੇ ਸਰਕਾਰ ਉੱਤੇ ਕਤਲ ਦਾ ਦੋਸ਼ ਲਗਾਇਆ ਹੈ। ਬੰਗਲਾਦੇਸ਼ ਨੇ ਇਕ ਹਫਤਾ ਪਹਿਲਾਂ ਗੈਰ-ਕਾਨੂੰਨੀ ਦਵਾਈਆਂ ਖਿਲਾਫ ਚਾਰੋ ਪਾਸੇ ਲੜਾਈ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਜੇ ਤੱਕ 33 ਲੋਕਾਂ ਨੂੰ ਢੇਰ ਕੀਤਾ ਜਾ ਚੁੱਕਾ ਹੈ। ਦੇਸ਼ ਨੇ ਗੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿਚ ਖਾਸ ਤੌਰ ਉੱਤੇ ਮੇਥਮਫੇਟਾਮਾਈਨ ਦੀਆਂ ਗੋਲੀਆਂ ਦਾ ਜ਼ਿਕਰ ਹੈ। ਇਹ ਦਵਾਈ ਯਾਬਾ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਲੱਖਾਂ ਲੋਕ ਇਸਦੀ ਖਰੀਦ ਵਿਕਰੀ ਵਿਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਸਮੱਸਿਆ ਨਾਲ ਉਸੇ ਤਰ੍ਹਾਂ ਨਿਜਾਦ ਪਾਉਣ ਦਾ ਤਹੱਈਆ ਜਤਾਇਆ ਹੈ, ਜਿਸ ਤਰ੍ਹਾਂ ਦੇਸ਼ ਵਿਚ ਪੈਦਾ ਹੋਏ ਅੱਤਵਾਦੀਆਂ ਅਤੇ ਦਰਜਨਾਂ ਇਸਲਾਮੀ ਕੱਟੜਪੰਥੀਆਂ ਦਾ ਖਾਤਮਾ ਕੀਤਾ ਗਿਆ ਸੀ। ਹਾਲਾਂਕਿ ਦੇਸ਼ ਦੇ ਮੁਖੀ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੇ ਕਿਹਾ ਕਿ ਉਸ ਦੇ ਇਕ ਵਿਦਿਆਰਥੀ ਕਾਰਕੁੰਨ ਅਮਜ਼ਦ ਹੁਸੈਨ ਨੂੰ ਇਸ ਦੌਰਾਨ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ। ਬੀ.ਐਨ.ਪੀ. ਦੇ ਬੁਲਾਰੇ ਰਿਜ਼ਵੀ ਅਹਿਮਦ ਨੇ ਕਿਹਾ ਕਿ ਵਿਰੋਧੀ ਧਿਰ ਇਸ ਦੇ ਖਾਤਮੇ ਲਈ ਸਖ਼ਤੀ ਵਰਤਣ ਦੇ ਪੱਖ ਵਿਚ ਹੈ ਪਰ ਉਨ੍ਹਾਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਕਿ ਇਸ ਮੁਹਿੰਮ ਦੀ ਵਰਤੋਂ ਦਸੰਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਰਕਾਰੀ ਵਿਰੋਧੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਸਕਦਾ ਹੈ। ਮਨੁੱਖੀ ਅਧਿਕਾਰ ਵਰਕਰਾਂ ਨੇ ਵੀ ਸਰਕਾਰ ਦੀ ਇਸ ਕਾਰਵਾਈ ਉੱਤੇ ਸਵਾਲ ਚੁੱਕੇ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਮੋਦੀ ਨੇ ਲਿਆ ਬਦਲਾ : ਬਿੱਟੂ (ਵੀਡੀਓ)
NEXT STORY