ਬਿਆਸ,(ਵਿਕੀ)— ਉੁੱਪ ਪੁਲਸ ਕਪਤਾਨ ਬਾਬਾ ਬਕਾਲਾ ਸਾਹਿਬ ਲਖਵਿੰਦਰ ਸਿੰਘ ਮੱਲ•ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਬਿਆਸ ਮੁਖੀ ਕਿਰਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਵਲੋਂ ਲੁੱਟ ਖੋਹ ਦੀ ਤਾਕ ਚ ਬੈਠੇ ਨਜਾਇਜ਼ ਪਿਸਟਲ ਸਮੇਤ ਕਾਰਤੂਸਾਂ ਸਣੇ 2 ਵਿਅਕਤੀਆਂ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਥਾਣਾ ਬਿਆਸ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ ਕਿਰਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਹੀਰਾ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨੇੜਲੇ ਪਿੰਡ ਵਜ਼ੀਰ ਭੁੱਲਰ ਦੀਆਂ ਮੜੀਆਂ 'ਚ ਅਣਪਛਾਤੇ ਵਿਅਕਤੀ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ । ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਏ. ਐੱਸ. ਆਈ ਹੀਰਾ ਸਿੰਘ ਵਲੋਂ ਮੁਲਾਜ਼ਮਾਂ ਸਮੇਤ ਪਿੰਡ ਵਜ਼ੀਰ ਭੁੱਲਰ ਦੀਆਂ ਮੜੀਆਂ ਵਿਖੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਮੌਕੇ 'ਤੇ ਕਥਿਤ ਦੋਸ਼ੀ ਦਿਲਬਾਗ ਸਿੰਘ ਬਾਗਾ ਪੁੱਤਰ ਤਰਲੋਕ ਸਿੰਘ, ਕਥਿਤ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਕਾਬੂ ਆ ਗਏ, ਜਿਨ੍ਹਾਂ 'ਚੋਂ ਦੋਸ਼ੀ ਦਿਲਬਾਗ ਸਿੰਘ ਪਾਸੋਂ ਇੱਕ ਪਿਸਟਲ, ਜਿਸ 'ਤੇ ਕੇ. ਐੱਫ 7.63 ਲਿਖਿਆ ਸਮੇਤ 03 ਰੌਂਦ ਜਿੰਦਾ ਤੇ ਇੱਕ ਮਿਸ ਰੌਂਦ ਬਰਾਮਦ ਹੋਇਆ ਹੈ ਅਤੇ ਕਥਿਤ ਦੋਸ਼ੀ ਸਿਮਰਜੀਤ ਸਿੰਘ ਪਾਸੋਂ ਇੱਕ ਕਿਰਚ ਬਰਾਮਦ ਕੀਤੀ ਗਈ ਹੈ ।ਇਸ ਦੌਰਾਨ 3 ਨੌਜਵਾਨ ਫਰਾਰ ਹੋਣ 'ਚ ਕਾਮਯਾਬ ਹੋ ਗਏ। ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਬੌਕਸਰ ਪੁੱਤਰ ਮੁਖਤਾਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਨਰਵਿੰਦਰ ਸਿੰਘ ਵਾਸੀ ਵਜ਼ੀਰ ਭੁੱਲਰ, ਨਿਸ਼ਾਨ ਸਿੰਘ ਵਾਸੀ ਨਿੱਜਰ ਵਜੋਂ ਹੋਈ ਹੈ । ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਬਿਆਸ ਪੁਲਸ ਵਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।
ਨੇਪਾਲ ਵਿਚ ਛੱਤ ਡਿੱਗਣ ਤੋਂ ਬਾਅਦ ਭਾਰਤੀ ਨਾਗਰਿਕ ਦੀ ਮੌਤ
NEXT STORY