ਐਂਟਕਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਫ਼ਿਲਮ 'ਰੰਨਾਂ 'ਚ ਧੰਨਾ' ਨੂੰ ਲੈ ਕੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਦਿਲਜੀਤ ਦੀ ਇਸ ਫ਼ਿਲਮ ਨੂੰ ਰੱਦ ਕਰ ਦਿੱਤਾ ਹੈ। ਖ਼ਬਰਾਂ ਹਨ ਕਿ ਇਸ ਫ਼ਿਲਮ ਨੂੰ ਨਹੀਂ ਬਣਾਇਆ ਜਾਵੇਗਾ। ਹੁਣ ਲੋਕਾਂ ਦੇ ਮਨਾਂ 'ਚ ਇਕ ਹੀ ਸਵਾਲ ਆ ਰਿਹਾ ਹੁਣਾ ਕਿ ਆਖਿਰ ਅਜਿਹਾ ਕਿਉਂ ਹੋਇਆ?
ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਦਾ ਖ਼ੁਲਾਸਾ
ਇਸ ਬਾਰੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ''ਮੈਂ ਇੱਕ ਪੋਸਟ ਪਾਈ ਸੀ ਕੱਲ੍ਹ ਪਰਸੋਂ...ਕੀ 'ਰੰਨਾਂ 'ਚ ਧੰਨਾ' ਅਸੀ ਨਹੀਂ ਬਣਾ ਰਹੇ। ਉਸ ਦਾ ਬਸ ਇਹੀ ਮਤਲਬ ਸੀ ਕਿ ਅਸੀਂ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫ਼ਿਲਮ ਨਾ ਕਰਨ ਦਾ। ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ। ਇਸ ਤੋਂ ਬਿਨਾਂ ਪੋਸਟ ਦਾ ਕੋਈ ਮਤਲਬ ਨਹੀਂ ਸੀ। ਜ਼ਾਹਿਰ ਹੈ, ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ ਪਰ ਅਸੀਂ ਸਮਝਦੇ ਹਾਂ ਕਿ ਕਈ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ। ਮੈਂ ਅੱਜ ਇਹ ਤਾਂ ਲਿਖਿਆ ਕਿਉਂ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ। ਜੇਕਰ ਮੈਨੂੰ ਇੰਡਸਟਰੀ 'ਚ ਕਿਸੇ ਨਾਲ ਗੁੱਸਾ ਹੋਵੇਗਾ ਤਾਂ ਮੈਂ ਫੋਨ ਕਰ ਲਵਾਂਗਾ ਇੰਨਾ ਕੁ ਤਾਂ ਸਾਡਾ ਆਪਸ 'ਚ ਚੱਲਦਾ ਰਹਿੰਦਾ ਹੈ। ਮੈਂ ਇਹ ਸੋਸ਼ਲ ਮੀਡੀਆ 'ਤੇ ਨਹੀਂ ਪਾਉਂਗਾ।''
ਫ਼ਿਲਮ ਨਾ ਬਣਾਉਣ ਦੀ ਅਸਲ ਵਜ੍ਹਾ
ਦੱਸ ਦੇਈਏ ਕਿ ਮਲਟੀ-ਸਟਾਰਰ ਫ਼ਿਲਮ 'ਚ ਦਿਲਜੀਤ ਦੋਸਾਂਝ ਤੋਂ ਇਲਾਵਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵਰਗੇ ਸਟਾਰ ਸ਼ਾਮਲ ਸਨ। ਜਿੰਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਨਾਲ ਸਜਾਈ ਜਾਣ ਵਾਲੀ ਇਸ ਫ਼ਿਲਮ ਦੇ ਨਾਂ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਫ਼ਿਲਮ ਸੰਬੰਧੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਅਸਲ 'ਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਅਤੇ ਅਹਿਮ ਕਾਰਨ ਰਿਹਾ, ਉਹ ਸੀ ਇਸੇ ਸਬਜੈਕਟ ਅਧਾਰਿਤ ਅਤੇ ਮੁਹਾਂਦਰੇ ਦੇ ਇਰਦ-ਗਿਰਦ ਜੁੜੀਆਂ ਦੋ ਹੋਰ ਵੱਡੀਆਂ ਫ਼ਿਲਮਾਂ ਦਾ ਰਿਲੀਜ਼ ਹੋ ਜਾਣਾ, ਜਿਸ ਕਾਰਨ ਉਕਤ ਫ਼ਿਲਮ ਨਿਰਮਾਣ ਤੋਂ ਪਹਿਲਾਂ ਹੀ ਨਾ ਬਣਾਉਣ ਦਾ ਫ਼ੈਸਲਾ ਲੈਣਾ ਪਿਆ, ਜਿਸ ਉਪਰੰਤ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਨਹੀਂ ਬਣੇਗੀ।
ਲੋਕ ਸਭਾ ਚੋਣਾਂ : ਅਕਸ਼ੈ ਤੇ ਜਾਨ੍ਹਵੀ ਕਪੂਰ ਸਣੇ ਵੋਟਾਂ ਪਾਉਣ ਪਹੁੰਚੇ ਇਹ ਫ਼ਿਲਮੀ ਸਿਤਾਰੇ
NEXT STORY