ਨਵੀਂ ਦਿੱਲੀ— ਦਿੱਲੀ ਦੇ ਨੈਸ਼ਨਲ ਹਾਈਵੇਅ 24 'ਤੇ ਇਕ ਰੇਤ ਨਾਲ ਭਰੇ ਡੰਪਰ ਨੇ ਇਕ ਕੈਬ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਪਾਸ਼ੇਰਾ ਵੱਲ ਜਾਂਦੀ ਇਕ ਕੈਬ ਦੇ ਡਰਾਇਵਰ ਨੂੰ ਕੈਬ ਰੋਕਣ ਦਾ ਸਿਗਨਲ ਦਿੱਤਾ। ਜਿਦਾਂ ਹੀ ਕੈਬ ਦੇ ਡਰਾਈਵਰ ਨੇ ਕੈਬ ਰੋਕੀ, ਇਕ ਰੇਤ ਨਾਲ ਭਰੇ ਡੰਪਰ ਨੇ ਕੈਬ ਨੂੰ ਪਿਛਿਓਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡੰਪਰ ਪਲਟ ਗਿਆ ਤੇ ਡੰਪਰ 'ਚ ਭਰੀ ਰੇਤਾ ਕੈਬ 'ਤੇ ਡਿੱਗ ਗਈ ਤੇ ਕੈਬ ਪੂਰੀ ਤਰ੍ਹਾਂ ਨਾਲ ਰੇਤਾ ਹੇਠ ਦੱਬ ਗਈ। ਪੁਲਸ ਨੇ ਇਕ ਘੰਟੇ ਤੋਂ ਜ਼ਿਆਦਾ ਕੀਤੀ ਸਖਤ ਮਿਹਨਤ ਨਾਲ ਕੈਬ 'ਚ ਸਵਾਰ 6 ਲੋਕਾਂ ਨੂੰ ਬਾਹਰ ਕੱਢਿਆ। ਇਸ ਘਟਨਾ ਕਾਰਨ ਦਿੱਲੀ-ਗੁਰੂਗ੍ਰਾਮ ਰੂਟ 'ਤੇ ਭਾਰੀ ਜਾਮ ਲੱਗ ਗਿਆ।
ਪੁਲਸ ਨੇ ਜ਼ਖਮੀ ਵਿਅਕਤੀਆਂ ਦੀ ਪਛਾਣ ਡਰਾਈਵਰ ਮੁਹੰਮਦ ਉਮਰ (25), ਸੰਜੇ ਕੁਮਾਰ (38), ਦੁਖੀ ਮਾਹਤੋ (77), ਉਸ ਦੀ ਪਤਨੀ ਪਰਮੇਸ਼ਵਰੀ ਦੇਵੀ (75), ਅਖਿਲੇਸ਼ (26) ਤੇ ਸੁਨੀਤਾ (46) ਵਜੋਂ ਹੋਈ ਹੈ। ਪੁਲਸ ਨੇ ਸਾਰਿਆਂ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਜੰਗਬੰਦੀ ਦੇ ਸਮਝੌਤੇ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਰਾਹਤ : ਮਹਿਬੂਬਾ ਮੁਫਤੀ
NEXT STORY