ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ 2003 ਦੇ ਜੰਗਬੰਦੀ ਸਮਝੌਤੇ ਸੰਬੰਧੀ ਭਾਰਤ ਤੇ ਪਾਕਿਸਤਾਨ ਵਿਚ ਬਣੀ ਸਹਿਮਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਦੀ ਵਿਵਸਥਾ ਕਰਨਾ ਜ਼ਰੂਰੀ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਮਝੌਤੇ 'ਤੇ ਕਾਇਮ ਰਹਿਣ ਦੀ ਉਮੀਦ ਵੀ ਪ੍ਰਗਟਾਈ।
ਮੁੱਖ ਮੰਤਰੀ ਮਹਿਬੂਬਾ ਨੇ ਟਵੀਟ ਕੀਤਾ, ''ਦੋਵਾਂ ਡੀ.ਜੀ.ਐੱਮ.ਓ. ਦੇ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਦੀ ਪਾਬੰਦੀ ਨੂੰ ਦੁਹਰਾਉਣ ਦਾ ਦਿਲੋਂ ਸਵਾਗਤ। ਇਹ ਕਦਮ ਸੂਬੇ 'ਚ ਲੋਕਾਂ ਲਈ ਵੱਡੀ ਰਾਹਤ ਲਿਆਵੇਗਾ।'' ਉਨ੍ਹਾਂ ਲਿਖਿਆ, ''ਵਿਆਪਕ ਸਮਝ ਲਈ ਸਾਡੀਆਂ ਸਰਹੱਦਾਂ 'ਤੇ ਸ਼ਾਂਤੀ ਪਹਿਲਾਂ ਤੇ ਮਹੱਤਵਪੂਰਨ ਕਦਮ ਹੈ ਤੇ ਮੈਂ ਅਸਲ 'ਚ ਉਮੀਦ ਕਰਦੀ ਹਾਂ ਕਿ ਇਹ ਕਾਇਮ ਰਹੇਗੀ।''
ਰੇਲਵੇ ਸਟੇਸ਼ਨ 'ਤੇ ਵੈਂਡਰਾਂ ਨੇ ਕੀਤੀ ਹੜਤਾਲ
NEXT STORY