ਫੋਰਟ ਵਰਥ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਲਗਾਤਾਰ ਤਿੰਨ ਬਰਡੀ ਬਣਾਕੇ ਫੋਰਟ ਵਰਥ ਗੋਲਫ ਸੱਦਾ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਤਿੰਨ ਅੰਡਰ 67 ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਲਾਹਿੜੀ ਨੇ ਪਹਿਲੇ ਦਿਨ ਪੰਜ ਬਰਡੀ ਬਣਾਈ ਅਤੇ ਇਸ ਵਿਚਾਲੇ ਦੋ ਬੋਗੀ ਕੀਤੀ।
ਉਹ ਪਹਿਲੇ ਦੌਰ ਦੇ ਬਾਅਦ ਸੰਯੁਕਤ 19ਵੇਂ ਸਥਾਨ 'ਤੇ ਹਨ। ਇਸ ਭਾਰਤੀ ਨੇ ਪਿਛਲੇ ਹਫਤੇ ਏ.ਟੀ. ਐਂਡੀ ਟੀਮ ਬਾਇਰਨ ਨੇਲਸਨ ਚੈਂਪੀਅਨਸ਼ਿਪ 'ਚ ਅੰਤਿਮ ਤਿੰਨ ਹੋਲ 'ਚ ਇਕ ਈਗਲ ਅਤੇ ਦੋ ਬਰਡੀ ਦੇ ਨਾਲ ਅੰਤ ਕੀਤਾ ਸੀ ਅਤੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ। ਇਸ ਵਿਚਾਲੇ ਸੱਦੇ 'ਤੇ ਖੇਡ ਰਹੇ ਸ਼ੁਭੰਕਰ ਸ਼ਰਮਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੇ ਤਿੰਨ ਓਵਰ 73 ਦਾ ਸਕੋਰ ਬਣਾਇਆ।
'3 ਇਡੀਅਟਸ' ਦੇ ਐਕਟਰ ਨੇ ਸ਼ਰਾਬ ਪੀ ਕੇ ਕੀਤੀ ਕੁੱਟਮਾਰ, ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ 'ਤੇ ਹੋਏ ਬਰੀ
NEXT STORY