ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸਨਾ ਜ਼ਿਲੇ ਦੇ ਅਮਦਰਾ ਥਾਣਾ ਖੇਤਰ 'ਚ ਇਕ ਮਹਿਲਾ ਦੀ ਘਰ ਦੇ ਬਾਥਰੂਮ 'ਚ ਤਿਲਕ ਕੇ ਡਿੱਗਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਕੁਠਿਲਗਵਾਂ ਨਿਵਾਸੀ ਰੂਪਾ ਪਾਂਡੇ (28) ਕੱਲ ਘਰ ਦੇ ਬਾਥਰੂਮ 'ਚ ਨਹਾਉਣ ਲਈ ਗਈ ਸੀ, ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮਿਰਗੀ ਦੇ ਰੋਗ ਦਾ ਸ਼ਿਕਾਰ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਗਲੇ 4 ਦਿਨਾਂ 'ਚ ਕੇਰਲ ਪਹੁੰਚੇਗਾ ਮਾਨਸੂਨ
NEXT STORY