ਨਵੀਂ ਦਿੱਲੀ (ਬਿਊਰੋ)— ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈ.ਪੀ.ਐੱਲ. 2018 ਦੇ ਪਹਿਲੇ ਕੁਆਲੀਫਾਇਰ ਮੁਕਾਬਲੇ 'ਚ 2 ਵਿਕਟਾਂ ਨਾਲ ਹਰਾਉਂਦੇ ਹੋਏ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਚੇਨਈ ਦੀ ਇਸ ਜਿੱਤ ਦੇ ਹੀਰੋ ਫਾਫ ਡੁ ਪਲੇਸਿਸ ਰਹੇ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ 'ਚ ਬੱਲੇਬਾਜ਼ੀ ਕਰਦੇ ਹੋਏ ਅਜੇਤੂ 42 ਗੇਂਦਾਂ 'ਚ 67 ਦੌੜਾਂ ਦੀ ਮੈਚ ਜਿਤਾਉਣ ਵਾਲੀ ਪਾਰੀ ਖੇਡੀ। ਇਸ ਸਮੇਂ 140 ਦੌੜਾਂ ਦਾ ਪਿੱਛਾ ਕਰਦੇ ਹੋਏ ਚੇਨਈ ਦੀ ਬਹੁਤ ਮੁਸ਼ਕਲ 'ਚ ਆ ਗਈ ਸੀ। ਚੇਨਈ ਨੇ 16 ਓਵਰਾਂ 'ਚ 93 ਦੌੜਾਂ 'ਤੇ ਆਪਣੇ 7 ਵਿਕਟ ਗੁਆ ਲਏ ਸੀ। ਅਜਿਹਾ ਲਗ ਰਿਹਾ ਸੀ ਕਿ ਹੁਣ ਚੇਨਈ ਦੇ ਹਥੋਂ ਮੈਚ ਨਿਕਲ ਚੁੱਕਾ ਹੈ।
ਇਸ ਦੌਰਾਨ ਡ੍ਰੈਸਿੰਗ ਰੂਮ 'ਚ ਸ਼ਾਰਦੁਲ ਠਾਕੁਰ ਟੀਮ ਦੇ ਕੋਚ ਨਾਲ ਆਪਣੀ ਬੱਲੇਬਾਜ਼ੀ ਬਾਰੇ ਪੁਛਣ ਲਗੇ। ਸ਼ਾਰਦੁਲ ਨੇ ਮੈਚ ਦੇ ਬਾਅਦ ਦੱਸਿਆ ਕਿ ਕੋਚ ਨੇ ਕਿਹਾ ਸੀ ਕਿ ਉਸ 'ਚ ਬੱਲੇਬਾਜ਼ੀ ਕਰਨ ਦੀ ਕਾਬਲੀਅਤ ਹੈ ਅਤੇ ਮੈਂ ਵੀ ਇਹੀ ਸੋਚ ਰਿਹਾ ਸੀ ਕਿ ਮੈਂ ਬੱਲੇਬਾਜ਼ੀ ਕਰ ਸਕਦਾ ਹਾਂ। ਪਿਛਲੇ ਸਾਲ ਪੁਣੇ ਵਲੋਂ ਖੇਡਦੇ ਮੈਂ ਦੋ ਵਾਰ ਆਊਟ ਹੋ ਗਿਆ ਸੀ ਪਰ ਇਸ ਵਾਰ ਮੈਂ ਸੋਚਿਆ ਸੀ ਕਿ ਮੈਂ ਮੈਚ ਖਤਮ ਕਰ ਕੇ ਹੀ ਆਊਂਗਾ।
ਸ਼ਾਰਦੁਲ ਨੇ ਦੱਸਿਆ ਕਿ ਹਰਭਜਨ ਦੇ ਆਊਟ ਹੋਣ ਦੇ ਬਾਅਦ ਜਦੋਂ ਜਿੱਤ ਦੇ ਲਈ 13 ਗੇਂਦਾਂ 'ਚ 27 ਦੌੜਾਂ ਦੀ ਜ਼ਰੂਰਤ ਸੀ ਤਾਂ ਧੋਨੀ ਨੇ ਮੈਨੂੰ ਕਿਹਾ ਸੀ ਕਿ ਗੇਂਦ ਨੂੰ ਦੇਖ ਕੇ ਹੀ ਸ਼ਾਟ ਖੇਡਣ ਦੀ ਕੋਸ਼ਿਸ਼ ਕਰਨਾ। ਇਸਦੇ ਬਾਅਦ ਫਾਫ ਅਤੇ ਮੈਂ ਗੱਲਬਾਤ ਕੀਤੀ ਕਿ ਕੀ ਕਰਨਾ ਚਾਹੀਦਾ ਹੈ। ਸ਼ਾਰਦੁਲ ਨੇ ਕਿਹਾ ਕਿ ਫਾਫ ਮੈਨੂੰ ਸਿੰਗਲ ਲੈਣ ਨੂੰ ਕਹਿ ਰਹੇ ਸੀ ਪਰ ਚੀਜ਼ਾਂ ਦੂਜੇ ਅੰਦਾਜ਼ 'ਚ ਹੋਈਆਂ। ਸਾਨੂੰ ਲਗਾਤਾਰ ਬਾਊਂਡਰੀਆਂ ਮਿਲਣ ਲਗੀਆਂ। ਇਹੀ ਮਨੋਰੰਜਨ ਹੈ ਜੋ ਲੋਕਾਂ ਨੂੰ ਚਾਹੀਦਾ ਹੁੰਦਾ ਹੈ। ਆਖਰ 'ਚ ਲੋਕਾਂ ਦਾ ਕੁਝ ਮਨੋਰੰਜਨ ਤਾਂ ਹੋਇਆ।
ਸ਼ਾਰਦੁਲ ਨੇ ਆਉਂਦੇ ਹੀ ਹੈਦਰਾਬਾਦ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਸਿਧਾਰਥ ਕੌਲ ਦੇ ਖਿਲਾਫ ਮੋਰਚਾ ਖੋਲ ਦਿੱਤਾ। ਉਨ੍ਹਾਂ ਉਸਦੀ ਲਗਾਤਾਰ ਦੋ ਗੇਂਦਾਂ 'ਚ 2 ਚੌਕੇ ਲਗਾਏ ਅਤੇ ਮੈਚ ਨੂੰ ਉਨ੍ਹਾਂ ਦੇ ਪਾਲੇ 'ਚੋਂ ਬਾਹਰ ਕੱਢ ਦਿੱਤਾ। ਸ਼ਾਰਦੁਲ ਨੇ ਤੇਜ਼ ਤਰਾਰ ਬੱਲੇਬਾਜ਼ੀ ਕਰਦੇ ਹੋਏ 5 ਗੇਂਦਾਂ 'ਚ 15 ਦੌੜਾਂ ਦੀ ਪਾਰੀ ਖੇਡ ਕੇ ਚੇਨਈ ਨੂੰ ਜਿੱਤ ਦਿਵਾ ਦਿੱਤੀ।
15 ਸਾਲ ਬਾਅਦ ਪ੍ਰਿਯੰਕਾ ਨੇ ਬਾਲੀਵੁੱਡ ਦਾ ਦੱਸਿਆ ਵੱਡਾ ਰਾਜ਼, ਮੁੜ ਉੱਠ ਸਕਦੈ 'ਨੇਪੋਟਿਜ਼ਮ' ਦਾ ਮੁੱਦਾ
NEXT STORY