ਜਲੰਧਰ (ਰਾਜੇਸ਼) - ਬੀਤੇ ਦਿਨ ਨੂੰਹ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦੁਆਈ ਖਾ ਕੇ ਆਤਮਹੱਤਿਆ ਕਰਨ ਵਾਲੇ ਈਸ਼ਰ ਦਾਸ ਦੀ ਮੌਤ ਤੋਂ ਬਾਅਦ ਪੁਲਸ ਨੇ ਮ੍ਰਿਤਕ ਈਸ਼ਰ ਦਾਸ ਦੀ ਨੂੰਹ ਸਣੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਦੋਸ਼ੀ ਫਰਾਰ ਹਨ।
ਇਸ ਦੌਰਾਨ ਥਾਣਾ ਨੰ. 8 ਦੇ ਏ. ਐੱਸ. ਆਈ. ਰਮੇਸ਼ ਲਾਲ ਨੇ ਦੱਸਿਆ ਕਿ ਬੀਤੇ ਦਿਨ ਨਿਊ ਗੋਬਿੰਦ ਨਗਰ ਨਿਵਾਸੀ ਈਸ਼ਰ ਦਾਸ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ ਸੀ ਜਿਸ ਤੋਂ ਸੁਸਾਈਡ ਨੋਟ ਵੀ ਬਰਾਮਦ ਹੋ ਗਿਆ ਸੀ। ਥਾਣਾ ਨੰ. 8 ਦੀ ਪੁਲਸ ਨੂੰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੁਸਾਈਡ ਨੋਟ ਦੇ ਆਧਾਰ 'ਤੇ ਬਿਆਨ ਦਰਜ ਕਰਵਾ ਦਿੱਤੇ ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਨੂੰਹ ਕੋਮਲ, ਨੂੰਹ ਦੀ ਭੈਣ ਰਾਜ ਰਾਣੀ, ਦੋ ਹੋਰ ਰਿਸ਼ਤੇਦਾਰ ਅਸ਼ੋਕ ਤੇ ਬਲਵੰਤ ਦੇ ਵਿਰੁੱਧ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ, ਜਿਨ੍ਹਾਂ ਦੀ ਤਲਾਸ਼ ਵਿਚ ਪੁਲਸ ਛਾਪਾਮਾਰੀ ਕਰ ਰਹੀ ਹੈ। ਉਥੇ ਹੀ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਚ ਧਮਾਕਾ, 15 ਲੋਕ ਜ਼ਖਮੀ (ਵੀਡੀਓ)
NEXT STORY