ਚੰਡੀਗੜ੍ਹ,(ਰਾਜਿੰਦਰ)— ਸ਼ਹਿਰ ਵਿਚ ਪਾਣੀ ਦੀ ਕਿੱਲਤ ਸ਼ਨੀਵਾਰ ਨੂੰ ਵੀ ਜਾਰੀ ਰਹੀ। ਸ਼ਨੀਵਾਰ ਨੂੰ ਨਗਰ ਨਿਗਮ ਕੋਲ ਪਾਣੀ ਨੂੰ ਲੈ ਕੇ ਕਰੀਬ 310 ਸ਼ਿਕਾਇਤਾਂ ਆਈਆਂ ਪਰ ਟੈਂਕਰ 150 ਪੈਂਡਿੰਗ ਪਈਆਂ ਪਿਛਲੀਆਂ ਸ਼ਿਕਾਇਤਾਂ ਨੂੰ ਹੀ ਹੈਂਡਲ ਕਰਦੇ ਰਹੇ। ਸ਼ੁੱਕਰਵਾਰ ਨੂੰ ਨਿਗਮ ਪੂਰੀਆਂ ਸ਼ਿਕਾਇਤਾਂ ਨੂੰ ਅਟੈਂਡ ਨਹੀਂ ਕਰ ਸਕਿਆ ਸੀ। ਇਹੀ ਕਾਰਨ ਹੈ ਅੱਜ ਪਹਿਲਾਂ ਪੈਂਡਿੰਗ ਪਈਆਂ ਸ਼ਿਕਾਇਤਾਂ ਨੂੰ ਅਟੈਂਡ ਕੀਤਾ ਗਿਆ। ਇਸ ਤੋਂ ਬਾਅਦ ਹੀ ਬਾਕੀ ਬਚੀਆਂ ਸ਼ਿਕਾਇਤਾਂ 'ਤੇ ਟੈਂਡਰ ਭੇਜੇ ਗਏ, ਜਿਸ ਕਾਰਨ ਅੱਜ ਵੀ ਨਿਗਮ ਪੂਰੀਆਂ ਸ਼ਿਕਾਇਤਾਂ ਨੂੰ ਅਟੈਂਡ ਨਹੀਂ ਕਰ ਸਕਿਆ, ਜਿਸ ਕਾਰਨ ਲੋਕ ਪਾਣੀ ਨੂੰ ਤਰਸਦੇ ਰਹੇ।
ਪਾਣੀ ਦੀ ਕਿੱਲਤ ਜ਼ਿਆਦਾਤਰ ਤਿੰਨ ਸੈਕਟਰਾਂ ਵਿਚ ਹੈ, ਜਿਨ੍ਹਾਂ ਵਿਚ ਸੈਕਟਰ-20, 22 ਸੀ, ਡੀ ਤੇ ਸੈਕਟਰ-30 ਸ਼ਾਮਲ ਹਨ। ਇਸ ਤੋਂ ਬਾਅਦ ਸੈਕਟਰ-19 ਵਿਚੋਂ ਪਾਣੀ ਦੀ ਕਮੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਹਨ। ਇਹ ਸਾਰੇ ਸੈਕਟਰ ਪੂਰੀ ਤਰ੍ਹਾਂ ਟੈਂਡਰ 'ਤੇ ਹੀ ਨਿਰਭਰ ਹਨ, ਕਿਉਂਕਿ ਇਥੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਸੈਕਟਰਾਂ ਵਿਚ ਪਾਣੀ ਦੀ ਕਿੱਲਤ ਆ ਰਹੀ ਹੈ, ਉਨ੍ਹਾਂ ਵਿਚ ਸੈਕਟਰ-7, 27, 28, 41, 42 ਤੇ 43 ਸ਼ਾਮਲ ਹਨ। ਇਸ ਸੰਬਧੀ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਤੋਂ ਪਾਣੀ ਦੀ ਸਪਲਾਈ ਥੋੜੀ ਠੀਕ ਹੋ ਜਾਵੇਗੀ।
ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਲੋਕ
ਸੈਕਟਰ-30 ਨਿਵਾਸੀ ਅਨੀਤਾ ਰਾਣੀ ਨੇ ਦੱਸਿਆ ਕਿ ਪਹਿਲੀ ਵਾਰ ਉਨ੍ਹਾਂ ਦੇ ਸੈਕਟਰ ਵਿਚ ਅਜਿਹਾ ਹੋਇਆ ਹੈ ਕਿ ਪਾਣੀ ਦੀ ਇੰਨੀ ਜ਼ਿਆਦਾ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਨਿਗਮ ਨੂੰ ਸ਼ਿਕਾਇਤ ਦਿੰਦੇ ਹਾਂ ਤਾਂ ਲੋੜ ਮੁਤਾਬਿਕ ਟੈਂਕਰ ਨਾ ਭੇਜੇ ਜਾਣ ਕਾਰਨ ਪਾਣੀ ਪੂਰਾ ਨਹੀਂ ਹੋ ਰਿਹਾ। ਸੈਕਟਰ-20 ਨਿਵਾਸੀ ਕਮਲ ਵਰਮਾ ਨੇ ਦੱਸਿਆ ਕਿ ਇਥੇ ਬਿਲਕੁਲ ਲੋਅ ਪ੍ਰੈਸ਼ਰ ਪਾਣੀ ਦੀ ਸਪਲਾਈ ਹੋ ਰਹੀ ਹੈ। ਪਿਛਲੇ 15 ਦਿਨਾਂ ਤੋਂ ਇਹੀ ਹਾਲ ਹੈ।
ਹੈਰੀ ਵੈਡਸ ਮੇਗਨ : ਪ੍ਰਿੰਸ ਹੈਰੀ ਨੂੰ ਡੇਟ ਕਰ ਚੁੱਕੀਆਂ ਐਕਸ ਵੀ ਹੋਈਆਂ ਵਿਆਹ 'ਚ ਸ਼ਾਮਲ
NEXT STORY