ਸਮਾਣਾ, (ਦਰਦ)- ਪੁਲਸ ਨੇ ਗਸ਼ਤ ਦੌਰਾਨ ਇਕੋ ਹੀ ਪਿੰਡ ਦੀਆਂ 2 ਔਰਤਾਂ ਨੂੰ 7 ਕਿਲੋ ਪੋਸਤ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਹਰਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਏ. ਐੈੱਸ. ਆਈ. ਛੱਜੂ ਸਿੰਘ ਤੇ ਮਵੀ ਚੌਕੀ ਇੰਚਾਰਜ ਅਮਰਜੀਤ ਸਿੰਘ ਰੰਧਾਵਾ ਪੁਲਸ ਪਾਰਟੀਆਂ ਨਾਲ ਜਦੋਂ ਗਸ਼ਤ ਕਰ ਰਹੇ ਸਨ ਤਾਂ ਮਵੀ-ਜੌੜਾ ਮਾਜਰਾ ਸੜਕ ਤੇ ਭਾਖੜਾ ਪੁਲ ਨੇੜੇ ਹਨੇਰੇ ਵਿਚ ਆ ਰਹੀਆਂ 2 ਔਰਤਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਉਨ੍ਹਾਂ ਦੇ ਥੈਲਿਆਂ ਦੀ ਤਲਾਸ਼ੀ ਲਈ ਤਾਂ ਪਰਮਜੀਤ ਕੌਰ ਦੇ ਥੈਲੇ ਵਿਚੋਂ 4 ਕਿਲੋ ਪੋਸਤ ਤੇ ਗੁਰਮੀਤ ਕੌਰ ਦੇ ਥੈਲੇ ਵਿਚੋਂ 3 ਕਿਲੋ ਪੋਸਤ ਬਰਾਮਦ ਹੋਇਆ। ਦੋਵੇਂ ਹੀ ਪਿੰਡ ਮਰੋੜੀ ਦੇ ਇਕੋ ਪਰਿਵਾਰ ਦੀਆਂ ਹਨ। ਪੁਲਸ ਨੇ ਦੋਵਾਂ ਔਰਤਾਂ ਖਿਲਾਫ ਨਸ਼ਾ-ਵਿਰੋਧੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਹਿਰਾਸਤ ਵਿਚ ਲੈ ਲਿਆ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ ਹੈ।
9 ਬੋਤਲਾਂ ਸ਼ਰਾਬ ਬਰਾਮਦ
NEXT STORY