ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਸ਼ਾਮ ਨੂੰ ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਦੇ ਸਮਰਥਨ ’ਚ ਪਹਿਲਾ ਰੋਡ ਸ਼ੋਅ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ‘ਸ਼ੇਰ’ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਤੋੜ ਜਾਂ ਝੁਕਾ ਨਹੀਂ ਸਕਦਾ।
ਇਹ ਵੀ ਪੜ੍ਹੋ- ਮੋਦੀ ਸਰਕਾਰ ਦੌਰਾਨ ਬੇਰੁਜ਼ਗਾਰੀ ਦਰ ਸਭ ਤੋਂ ਵੱਧ: ਪ੍ਰਿਅੰਕਾ ਗਾਂਧੀ
ਇਕ ਵਾਹਨ ਵਿਚ ਸਵਾਰ ਸੁਨੀਤਾ ਕੇਜਰੀਵਾਲ ਪੂਰਬੀ ਦਿੱਲੀ ਚੋਣ ਹਲਕੇ ਦੇ ਕੋਂਡਲੀ ਖੇਤਰ ’ਚ ਵੋਟਰਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ ਵਿਚ ਡੱਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਸਕੂਲ ਬਣਵਾਏ, ਮੁਫਤ ਬਿਜਲੀ ਮੁਹੱਈਆ ਕਰਵਾਈ ਅਤੇ ਮੁਹੱਲਾ ਕਲੀਨਿਕ ਖੋਲ੍ਹੇ। ਸੁਨੀਤਾ ਨੇ ਕਿਹਾ,‘‘ਅਸੀਂ ਤਾਨਾਸ਼ਾਹੀ ਹਟਾਉਣ ਅਤੇ ਲੋਕਤੰਤਰ ਬਚਾਉਣ ਲਈ ਵੋਟਾਂ ਪਾਵਾਂਗੇ।’’
ਇਹ ਵੀ ਪੜ੍ਹੋ- ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਲੋਨ ਦਿਵਾਉਣ ਦੇ ਬਹਾਨੇ ਕਰਦੇ ਸੀ ਠੱਗੀ, ਤਿੰਨ ਗ੍ਰਿਫ਼ਤਾਰ
ਜਿਵੇਂ ਹੀ ਸੁਨੀਤਾ ਕੇਜਰੀਵਾਲ ਦਾ ਕਾਫਲਾ ਤੰਗ ਗਲੀਆਂ ਵਿੱਚੋਂ ਲੰਘਿਆ ਤਾਂ ਵੱਡੀ ਗਿਣਤੀ ਵਿੱਚ ‘ਆਪ’ ਸਮਰਥਕ ਦਿੱਲੀ ਦੇ ਮੁੱਖ ਮੰਤਰੀ ਅਤੇ ਨੀਲੇ ਅਤੇ ਪੀਲੇ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਉੱਥੇ ਇਕੱਠੇ ਹੋ ਗਏ ਅਤੇ ‘ਜੇਲ੍ਹ ਕੇ ਤਾਲੇ ਟੁਟੇਂਗੇ, ਕੇਜਰੀਵਾਲ ਛੁਟੇਂਗੇ’ ਵਰਗੇ ਨਾਅਰੇ ਲਾਏ ਗਏ। ਰੋਡ ਸ਼ੋਅ ਦੌਰਾਨ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਰੋਡ ਸ਼ੋਅ ਵਿੱਚ ‘ਆਪ’ ਦੀ ਭਾਈਵਾਲ ਕਾਂਗਰਸ ਦੇ ਸਥਾਨਕ ਆਗੂਆਂ ਨੇ ਵੀ ਆਪਣੇ ਸਮਰਥਕਾਂ ਨਾਲ ਸ਼ਮੂਲੀਅਤ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਲੋਨ ਦਿਵਾਉਣ ਦੇ ਬਹਾਨੇ ਕਰਦੇ ਸੀ ਠੱਗੀ, ਤਿੰਨ ਗ੍ਰਿਫ਼ਤਾਰ
NEXT STORY