ਮਾਛੀਵਾੜਾ ਸਾਹਿਬ (ਟੱਕਰ) : ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਹੁਣ ਤਾਂ ਧਾਰਮਿਕ ਗੁੰਡਾਗਰਦੀ ਇੰਨੀ ਵਧ ਗਈ ਹੈ ਕਿ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਸ਼ਰੇਆਮ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਇਹ ਧਾਰਮਿਕ ਗੁੰਡਾਗਰਦੀ 'ਤੇ ਚੁੱਪੀ ਧਾਰੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਗੱਦੀਆਂ ਖੁੱਸਣ ਦਾ ਡਰ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਈ ਰਣਜੀਤ ਸਿੰਘ ਨੇ ਦਮਦਮੀ ਟਕਸਾਲ ਦੇ ਇੱਕ ਬੁਲਾਰੇ ਵਲੋਂ ਅਸਿੱਧੇ ਢੰਗ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਇੱਕ ਧਾਰਮਿਕ ਸਮਾਰੋਹ ਦੌਰਾਨ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਸਮੂਹ ਸੰਗਤ ਲਈ ਇੱਕ ਵੀਡਿਓ ਜਾਰੀ ਕਰਕੇ ਕੀਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੱਖ ਧਰਮ ਦੇ ਪ੍ਰਚਾਰਕਾਂ ਲਈ ਤਾਂ ਤੁਰੰਤ ਫਤਵਾ ਜਾਰੀ ਕਰ ਦਿੰਦੇ ਹਨ ਕਿ ਮਾਹੌਲ ਨੂੰ ਸ਼ਾਂਤ ਰੱਖਣ ਲਈ ਧਾਰਮਿਕ ਦੀਵਾਨ ਰੱਦ ਕਰ ਦਿੱਤੇ ਜਾਣ ਪਰ ਹੁਣ ਜਦੋਂ ਸ਼ਰੇਆਮ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਗੋਲੀਆਂ ਮਾਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਹੁਣ ਉਹ ਵੀ ਆਪਣੀ ਜ਼ੁਬਾਨ ਖੋਲ੍ਹਣ ਅਤੇ ਉਨ੍ਹਾਂ ਖਿਲਾਫ਼ ਵੀ ਕੋਈ ਫ਼ਤਵਾ ਜਾਰੀ ਕਰਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜ ਬਾਣੀ 'ਚੋਂ ਅਤੇ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਹੀ ਸਿੱਖ ਧਰਮ ਦਾ ਪ੍ਰਚਾਰ ਕੀਤਾ ਹੈ ਪਰ ਕੁੱਝ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਅਤੇ ਫਿਰ ਧਮਕੀਆਂ ਦੇ ਕੇ ਸਾਡੇ ਤੋਂ ਮਾਫ਼ੀਆਂ ਮੰਗਵਾਉਣਾ ਚਾਹੁੰਦੇ ਹਨ ਅਤੇ ਜਾਨੋ ਮਾਰਨਾ ਚਾਹੁੰਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਇਹ ਲੋਕ ਐਨੇ ਹੀ ਸਾਡੇ ਖੂਨ ਦੇ ਪਿਆਸੇ ਹਨ ਜੋ 4-5 ਸਿੱਖ ਧਰਮ ਦੇ ਪ੍ਰਚਾਰਕ ਇਨ੍ਹਾਂ ਦੀਆਂ ਅੱਖਾਂ ਵਿਚ ਚੁਭਦੇ ਹਨ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਲਾਈਨ 'ਚ ਖੜ੍ਹਵਾ ਕੇ ਗੋਲੀਆਂ ਹੀ ਮਰਵਾ ਦਿਓ ਤਾਂ ਜੋ ਸਾਰਾ ਵਿਵਾਦ ਹੀ ਮੁੱਕ ਜਾਵੇ।
'ਨਿਪਾਹ' ਤੋਂ ਵੀ ਭਿਆਨਕ ਸੀ ਇਹ ਵਾਇਰਸ, ਗਈਆਂ ਸਨ ਲੱਖਾਂ ਜਾਨਾਂ
NEXT STORY