ਸਰਦੂਲਗੜ,(ਚੋਪੜਾ)— ਇਥੋਂ ਦੇ ਸਥਾਨਕ ਸ਼ਹਿਰ 'ਚ ਇਕ ਵਿਅਕਤੀ ਦੀ ਖੇਤ 'ਚ ਕੀਟਨਾਸ਼ਕ ਦਵਾਈ ਦਾ ਛਿੜਕਾਓ ਕਰਨ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਨਿਵਾਸੀ ਕਿਸਾਨ ਗੁਰਜੰਟ ਸਿੰਘ ਪੁੱਤਰ ਹਰਬੰਸ ਸਿੰਘ ਜਦੋਂ ਖੇਤ 'ਚ ਕੀਟਨਾਸ਼ਕ ਦਵਾਈ ਦੇ ਛਿੜਕਾਓ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਸ ਦਾ ਪਤੀ ਗੁਰਜੰਟ ਸਿੰਘ ਖੇਤ 'ਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਰਿਹਾ ਸੀ ਕਿ ਅਚਾਨਕ ਉਹ ਬੇਹੋਸ ਹੋ ਕੇ ਡਿੱਗ ਗਿਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।|ਇਸ ਸੰਬੰਧੀ ਤਫਤੀਸ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਚੀਨ ਨੇ ਪਹਿਲੀ ਨਿੱਜੀ ਤੇਜ ਰਫਤਾਰ ਰੇਲਵੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
NEXT STORY