ਪਟਿਆਲਾ (ਕੰਵਲਜੀਤ) : ਪਟਿਆਲਾ 'ਚ ਬਿਜਲੀ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੁਕਾਨਾਂ ਦੇ ਬਾਹਰ ਲੱਗੇ ਬਿਜਲੀ ਬੋਰਡ ਦੇ ਮੀਟਰ ਬੇਹੱਦ ਖਸਤਾ ਹਾਲ 'ਚ ਹਨ, ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਬਿਜਲੀ ਦੇ ਮੀਟਰ ਦੁਕਾਨਾਂ ਦੇ ਬਾਹਰ ਬਹੁਤ ਹੇਠਾਂ ਲਗਾਏ ਗਏ ਹਨ, ਜਿਸ ਨੂੰ ਜੇਕਰ ਕੋਈ ਬੱਚਾ ਹੱਥ ਲਗਾ ਦਵੇ ਤਾਂ ਕੋਈ ਵੱਡੀ ਅਣਹੋਣੀ ਵਾਪਰ ਸਕਦੀ ਹੈ। ਉਨ੍ਹਾਂ ਮੀਟਰਾਂ ਦੀਆਂ ਤਾਰਾਂ ਵੀ ਹੇਠਾਂ ਹੀ ਲਟਕ ਰਹੀਆਂ ਹਨ, ਜੋ ਕਿਸੇ ਵੱਡੇ ਹਾਦਸੇ ਨੂੰ ਕਿਸੇ ਵੇਲੇ ਵੀ ਸੱਦਾ ਦੇ ਸਕਦੀਆਂ ਹਨ।
ਇਸ ਦੌਰਾਨ ਜਦੋਂ ਉੱਥੇ ਮੌਜੂਦ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿ ਅਸੀਂ ਵੀ ਵਿਭਾਗ ਦੀ ਇਸ ਨਾਲਾਇਕੀ ਕਾਰਨ ਕਾਫ਼ੀ ਪ੍ਰੇਸ਼ਾਨ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਇਸ ਦੀ ਸ਼ਿਕਾਇਤ ਵਿਭਾਗ ਅਧਿਕਾਰੀਆਂ ਨੂੰ ਵੀ ਕੀਤੀ ਹੈ, ਪਰ ਬਿਜਲੀ ਵਿਭਾਗ ਵੱਲੋਂ ਕੋਈ ਸੁਣਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਬਕਸਿਆਂ 'ਚ ਸ਼ਾਰਟ ਸਰਕਟ ਹੋ ਜਾਂਦਾ ਹੈ, ਜਿਸ ਕਾਰਨ ਮੀਟਰ ਕਾਲੇ ਹੋ ਚੁੱਕੇ ਹਨ ਤੇ ਇਸ ਵਜ੍ਹਾ ਕਰ ਕੇ ਅੱਗ ਲੱਗਣ ਤੇ ਵੱਡੇ ਧਮਾਕੇ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਾਣੀ ਕਾਰਨ ਕਰੰਟ ਲੱਗ ਜਾਣ ਦਾ ਖ਼ਤਰਾ ਵੀ ਉਨ੍ਹਾਂ ਦੇ ਸਿਰ 'ਤੇ ਮੰਡਰਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਕਰਮਚਾਰੀ ਆਉਂਦੇ ਤਾਂ ਹਨ, ਪਰ ਕੋਈ ਪੱਕਾ ਹੱਲ ਨਹੀਂ ਕਰਦੇ।
ਇਹ ਵੀ ਪੜ੍ਹੋ- ਪਰਿਵਾਰ ਨੂੰ 'ਕਾਲ਼' ਬਣ ਟੱਕਰੀ i20 ਕਾਰ, ਹਾਦਸੇ 'ਚ ਮਾਂ ਨੇ ਗੁਆਈ ਜਾਨ, ਦੋਵੇਂ ਪੁੱਤ ਵੀ ਪਹੁੰਚੇ ਹਸਪਤਾਲ
ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਬਿਜਲੀ ਦੇ ਬਿੱਲ 'ਚ ਕਈ ਤਰ੍ਹਾਂ ਦੇ ਟੈਕਸ ਵਸੂਲੇ ਜਾਂਦੇ ਹਨ, ਪਰ ਉਨ੍ਹਾਂ 'ਚੋਂ ਇਕ ਵੀ ਪੈਸਾ ਉਨ੍ਹਾਂ ਦੀ ਸੁਰੱਖਿਆ 'ਤੇ ਨਹੀਂ ਖਰਚਿਆ ਜਾ ਰਿਹਾ। ਕਈ ਵਾਰ ਤਾਂ ਉੱਥੇ ਆਵਾਰਾ ਪਸ਼ੂ ਵੀ ਘੁੰਮਦੇ ਹਨ, ਜੇਕਰ ਉਨ੍ਹਾਂ ਕਾਰਨ ਕੋਈ ਹਾਦਸਾ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਦੇ ਇਲਾਕੇ 'ਚ ਬੱਚੇ ਵੀ ਖੇਡਦੇ ਹਨ, ਜੇਕਰ ਉਨ੍ਹਾਂ ਨਾਲ ਕੋਈ ਅਣਹੋਣੀ ਵਾਪਰ ਗਈ ਤਾਂ ਉਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੀ ਹੋਵੇਗੀ।
ਕੀ ਕਹਿਣਾ ਹੈ ਅਧਿਕਾਰੀਆਂ ਦਾ ?
ਇਸ ਬਾਰੇ ਜਦੋਂ ਰਣਜੀਤ ਨਗਰ ਦੇ ਜੇ.ਈ. ਧਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਹ ਇਲਾਕਾ ਸਿਰਫ਼ ਸੋਮਵਾਰ ਤੱਕ ਹੈ ਉਸ ਤੋਂ ਬਾਅਦ ਉੱਥੇ ਕੋਈ ਹੋਰ ਅਧਿਕਾਰੀ ਆ ਜਾਵੇਗਾ। ਜਦੋਂ ਉਨ੍ਹਾਂ ਨੂੰ ਮੀਟਰਾਂ ਦੀ ਇਸ ਮਾੜੀ ਹਾਲਤ ਬਾਰੇ ਜਾਣੂੰ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੱਕ ਤਾਂ ਪਿਛਲੇ 15 ਦਿਨ ਤੋਂ ਕੋਈ ਸ਼ਿਕਾਇਤ ਹੀ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਇਲਾਕੇ 'ਚ ਜਾਣ ਵਾਲੇ ਅਧਿਕਾਰਆਂ ਨੇ ਉਨ੍ਹਾਂ ਨਾਲ ਕਦੇ ਇਸ ਬਾਰੇ ਕੋਈ ਗੱਲ ਹੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਉੱਥੇ ਕਾਰਜਕਾਰੀ ਜੇ.ਈ. ਦੇ ਤੌਰ 'ਤੇ ਆਏ ਹੋਏ ਹਨ, ਕਿਉਂਕਿ ਉੱਥੋਂ ਦੇ ਜੇ.ਈ. ਛੁੱਟੀਆਂ 'ਤੇ ਗਏ ਹੋਏ ਹਨ। ਜਦੋਂ ਉਨ੍ਹਾਂ ਤੋਂ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਉੱਥੇ ਆਉਣ ਵਾਲੇ ਜੇ.ਈ. ਨਾਲ ਗੱਲ ਕਰਨਗੇ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਿਵਾਰ ਨੂੰ 'ਕਾਲ਼' ਬਣ ਟੱਕਰੀ i20 ਕਾਰ, ਹਾਦਸੇ 'ਚ ਮਾਂ ਨੇ ਗੁਆਈ ਜਾਨ, ਦੋਵੇਂ ਪੁੱਤ ਵੀ ਪਹੁੰਚੇ ਹਸਪਤਾਲ
NEXT STORY