ਭਿੱਖੀਵਿੰਡ (ਸੁਖਚੈਨ, ਅਮਨ, ਭਾਟੀਆ) : ਅੰਮ੍ਰਿਤਸਰ ਨੂੰ ਦੁੱਧ ਲੈ ਕੇ ਜਾ ਰਹੇ ਅੰਗਹੀਣ ਅਸ਼ਵਨੀ ਕੁਮਾਰ ਵੱਲੋਂ ਆਪਣੇ ਨਾਲ ਹੋਈ ਲੁੱਟ-ਖੋਹ ਦਾ ਇਨਸਾਫ ਲੈਣ ਲਈ ਅਤੇ ਪੁਲਸ ਪ੍ਰ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੋਂ ਖਫ਼ਾ ਹੋ ਕੇ ਬੀਤੇ ਦਿਨ ਅੱਜ ਭਿੱਖੀਵਿੰਡ ਥਾਣੇ ਅੱਗੇ ਆਪਣੇ ਪੁੱਤਰ ਸਮੇਤ ਕਾਲੀਆਂ ਪੱਟੀਆਂ ਬੰਨ੍ਹ ਕੇ ਭੁੱਖ ਹੜਤਾਲ ਰੱਖੀ ਗਈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਦੁੱਧ ਦਾ ਕੰਮ ਕਰਦਾ ਹਾਂ ਅਤੇ ਬੀਤੇ ਦਿਨੀਂ ਆਪਣੀ ਦੁੱਧ ਦੀ ਭਰੀ ਗੱਡੀ ਲੈ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਝ ਲੋਕਾਂ ਨੇ ਮੇਰੀ ਦੁੱਧ ਦੀ ਭਰੀ ਗੱਡੀ ਅਤੇ ਮੇਰੇ ਕੋਲੋਂ ਇਕ ਲੱਖ ਰੁਪਏ ਦੀ ਨਕਦੀ ਖੋਹ ਲਈ।
ਮੈਂ ਵਾਰ-ਵਾਰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕਾ ਹਾਂ ਅਤੇ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਲੁੱਟ-ਖੋਹ ਕੀਤੀ, ਉਨ੍ਹਾਂ ਦੇ ਨਾਂ ਵੀ ਲਿਖਵਾ ਚੁੱਕਾ ਹਾਂ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸੇ ਕਰ ਕੇ ਦੁਖੀ ਹੋ ਕੇ ਅੱਜ ਉਸ ਨੇ ਆਪਣੇ ਪੁੱਤਰ ਨਾਲ ਮਿਲ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਜਿੰਨਾ ਚਿਰ ਉਸ ਨੂੰ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਜਦੋਂ ਇਸ ਸਬੰੰਧੀ ਭਿੱਖੀਵਿੰਡ ਦੇ ਐੱਸ. ਐੱਚ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਦੁੱਧ ਦੇ ਪੈਸਿਆਂ ਦਾ ਕੋਈ ਝਗੜਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਭੂਤਰੇ ਹੋਏ ਆਵਾਰਾ ਸਾਨ੍ਹਾਂ ਨੇ ਲਈ ਇਕ ਵਿਅਕਤੀ ਦੀ ਜਾਨ (ਵੀਡੀਓ)
NEXT STORY