ਮਹਾਰਾਜਗੰਜ— ਉੱਤਰ ਪ੍ਰਦੇਸ਼ ਦੇ ਨੇਪਾਲ ਦੇ ਨੇੜੇ ਮਹਾਰਾਜਗੰਜ ਜ਼ਿਲੇ 'ਚ ਪੁਲਸ ਨੇ ਤਿੰਨ ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ ਕਰਕੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਸ ਅਧਾਕਰੀ ਆਰ. ਪੀ. ਸਿੰਘ ਨੇ ਦੱਸਿਆ ਕਿ ਪੁਲਸ ਨੇ ਕੱਲ ਸ਼ਾਮ ਭਾਰਤ-ਨੇਪਾਲ ਸੀਮਾ 'ਤੇ ਸਥਿਤ ਠੂਠੀਬਾੜੀ ਇਲਾਕੇ 'ਚ ਗਸ਼ਤ ਦੌਰਾਨ ਘੁੰਮ ਰਹੇ ਇਕ ਵਿਅਕਤੀ 'ਤੇ ਸ਼ੱਕ ਹੋਇਆ। ਉਸ ਦੀ ਤਲਾਸ਼ੀ ਲਈ ਜਾਣ 'ਤੇ ਉਸ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ 'ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਸੋਨੌਲੀ ਖੇਤਰ ਨਿਵਾਸੀ ਸੁਰੇਂਦਰ ਕੁਮਾਰ ਗੁਪਤਾ (38) ਦੇ ਰੂਪ 'ਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਪਤਾ ਬਰਾਮਦ ਹੈਰੋਇਨ ਨੂੰ ਨੇਪਾਲ ਲੈ ਜਾਣ ਦੀ ਕੋਸ਼ਿਸ਼ 'ਚ ਸੀ। ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ ਤਿੰਨ ਕਰੋੜ ਰੁਪਏ ਦੱਸੀ ਜਾਂਦੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਹੈ।
ਸਬਜ਼ੀ ਮੰਡੀ ਬੰਦ ਕਰਵਾਉਣ ਨੂੰ ਲੈ ਕਿਸਾਨਾਂ ਤੇ ਸਬਜ਼ੀ ਵਿਕਰੇਤਾ 'ਚ ਤਕਰਾਰ (ਵੀਡੀਓ)
NEXT STORY