ਕੋਟਕਪੂਰਾ (ਨਰਿੰਦਰ) : ਅਰੋੜਾ ਮਹਾਂਸਭਾ ਕੋਟਕਪੂਰਾ ਦੀ ਅਗਜੈਕਟਿਵ ਕਮੇਟੀ ਦੀ ਮੀਟਿੰਗ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਸਥਾਨਕ ਅਗਰਵਾਲ ਭਵਨ ਵਿਖੇ ਹੋਈ। ਮੀਟਿੰਗ ਦੌਰਾਨ ਅਰੋੜਾ ਬਰਾਦਰੀ ਦੀ ਭਲਾਈ ਅਤੇ ਹੋਰ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਸਭਾ ਵਲੋਂ ਮਨਾਏ ਜਾ ਰਹੇ ਅਰੂੜ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਰੂਪ-ਰੇਖਾ ਵੀ ਉਲੀਕੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਚਰਨਜੀਤ ਸਿਡਾਨਾ ਅਤੇ ਹਰਸ਼ ਅਰੋੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਰਿਆਂ ਦੀ ਸਹਿਮਤੀ ਨਾਲ ਸਭਾ ਦੀ ਨਵੀਂ ਅਗਜੈਕਟਿਵ ਕਮੇਟੀ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਜਗਦੀਸ਼ ਛਾਬੜਾ, ਮਨਮੋਹਨ ਸਿੰਘ ਚਾਵਲਾ, ਅਸ਼ੋਕ ਚਾਵਲਾ ਅਤੇ ਤਰਸੇਮ ਨਰੂਲਾ ਵੀ ਹਾਜ਼ਰ ਸਨ।
IPL ਸ਼ੋਅ ਹੋਸਟ ਕਰਨ ਲਈ ਰਣਬੀਰ ਵਸੂਲਣਗੇ 2 ਘੰਟਿਆਂ ਦਾ 1 ਕਰੋੜ
NEXT STORY