ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਈ.ਪੀ.ਐੱਲ. ਦੇ ਫਿਨਾਲੇ 'ਚ ਪਹਿਲੀ ਵਾਰ ਹੋਸਟਿੰਗ ਕਰਦੇ ਨਜ਼ਰ ਆਉਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਦੇ ਲਈ 1 ਕਰੋੜ ਰੁਪਏ ਵਸੂਲਣਗੇ। ਰਣਬੀਰ ਕਪੂਰ ਹੁਣ ਤੱਕ ਵਡੇ ਪਰਦੇ ਦੇ ਬਿਹਤਰੀਨ ਅਦਾਕਾਰ ਮੰਨੇ ਜਾਂਦੇ ਹਨ, ਪਰ ਬਤੌਰ ਹੋਸਟ ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੇਗਾ।
ਇਸ ਜਸ਼ਨ ਸਮਹਰੋਹ 'ਚ ਸਲਮਾਨ ਖਾਨ, ਜੈਕਲੀਨ ਫਰਨੈਂਡੀਜ਼, ਕਰੀਨਾ ਕਪੂਰ ਅਤੇ ਸੋਨਮ ਕਪੂਰ ਵੀ ਸ਼ਾਮਲ ਹੋਣਗੇ। ਇਸ ਸਮਾਰੋਹ ਦਾ ਨਾਂ 'ਕ੍ਰਿਕਟ ਫਾਈਨਲ ਪਾਰਟੀ ਤੋਂ ਬਨਤੀ ਹੈ' ਦਿੱਤਾ ਗਿਆ ਹੈ। ਜਿਸਦੇ ਬਾਅਦ ਆਈ.ਪੀ.ਐੱਲ. 2018 ਦਾ ਫਾਈਨਲ ਮੈਚ ਹੋਵੇਗਾ। ਇਸਦਾ ਪ੍ਰਸਾਰਣ 27 ਮਈ ਨੂੰ ਸਟਾਰ ਇੰਡੀਆ 'ਤੇ ਹੋਵੇਗਾ।
ਸੂਤਰਾਂ ਮੁਤਾਬਕ ਸਲਮਾਨ ਖਾਨ ਅਤੇ ਜੈਕਲੀਨ ਰੇਸ 3 ਦੇ ਪਹਿਲੇ ਗਾਣੇ 'ਹੀਰੀਏ' 'ਤੇ ਡਾਂਸ ਕਰਦੇ ਨਜ਼ਰ ਆਉਣਗੇ। ਸਲਮਾਨ ਪਹਿਲੀ ਵਾਰ ਆਪਣੇ ਕ੍ਰਿਕਟ ਲਵ ਦਾ ਸੀਕ੍ਰੇਟ ਵੀ ਖੋਲਣਗੇ। ਸ਼ੋਅ 'ਚ ਸਲਮਾਨ ਜੈਕਲੀਨ ਦੇ ਨਾਲ ਅਨਿਲ ਕਪੂਰ ਵੀ ਸ਼ਾਮਲ ਹੋਣਗੇ। ਜਾਨ ਅਬ੍ਰਾਹਮ ਦੀ ਪਰਮਾਣੂ ਵੀ ਮਈ ਦੇ ਆਖਰ 'ਚ ਰਿਲੀਜ਼ ਹੋਣੀ ਹੈ। ਅਜਿਹੇ 'ਚ ਆਈ.ਪੀ.ਐੱਲ. ਦੇ ਫਿਨਾਲੇ ਦੀ ਟੀਮ ਪ੍ਰਮੋਸ਼ਨ ਦੇ ਲਈ ਆਏਗੀ। ਇਸ ਸ਼ੋਅ 'ਚ ਕਈ ਕ੍ਰਿਕਟ ਖਿਡਾਰੀਆਂ ਦੇ ਨਾਲ ਟੀਵੀ ਦੇ ਅਦਾਕਾਰ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਟੈਲੀਵੀਜ਼ਨ ਅਦਾਕਾਰ ਰਵੀ ਦੂਬੇ, ਗੌਰਵ ਸਰੀਨ, ਆਕ੍ਰਿਤੀ ਸ਼ਰਮਾ ਅਤੇ ਦੇਸ਼ਨਾ ਦੁਗਦ ਵੀ ਫਿਨਾਲੇ ਦੀ ਸ਼ੋਭਾ ਵਧਾਉਣਗੇ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY