ਮਾਹਿਲਪੁਰ, (ਜ.ਬ.)- ਅੱਜ ਮਾਹਿਲਪੁਰ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਸ਼ਹਿਰ ਦੇ ਬਾਹਰਵਾਰ ਇਕ ਪੈਟਰੋਲ ਪੰਪ ਨਜ਼ਦੀਕ ਇਕ ਕਾਰ ਅਤੇ ਕੈਂਟਰ ਦੀ ਸਿੱਧੀ ਟੱਕਰ 'ਚ 1 ਨੌਜਵਾਨ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਿੱਧੜ ਕਲਾਂ (ਮੁਕੰਦਪੁਰ) ਆਪਣੀ ਕਾਰ ਨੰਬਰ ਪੀ ਬੀ-32 ਕਿਊ-1239 'ਤੇ ਆਪਣੇ ਪਰਿਵਾਰ ਸਮੇਤ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ। ਜਦੋਂ ਉਹ ਮਾਹਿਲਪੁਰ ਦੇ ਬਾਹਰ ਇਕ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਤੇਜ਼ ਰਫ਼ਤਾਰ ਓਵਰਲੋਡ ਕੈਂਟਰ ਐੱਚ ਆਰ 58-8770, ਜਿਸ ਨੂੰ ਮਨੀਸ਼ ਕੁਮਾਰ ਪੁੱਤਰ ਪਰਸ਼ੋਤਮ ਸਿੰਘ ਵਾਸੀ ਕਾਂਗੜਾ (ਹਿਮਾਚਲ) ਚਲਾ ਰਿਹਾ ਸੀ, ਜੋ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ, ਨਾਲ ਟਕਰਾਅ ਗਿਆ। ਸਿੱਟੇ ਵਜੋਂ ਕਾਰ ਸਵਾਰ ਵਰਿੰਦਰ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮਾਹਿਲਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਕਿਊਬਿਕ : ਕੈਨੇਡਾ-ਅਮਰੀਕਾ ਦੇ ਸਰਹੱਦ 'ਤੇ ਸ਼ਰਨਾਰਥੀਆਂ ਨੂੰ ਲੈ ਕੇ ਹੋਏ ਪ੍ਰਦਰਸ਼ਨ
NEXT STORY