ਪੱਟੀ, (ਪਾਠਕ)- ਸਬ ਡਵੀਜ਼ਨ ਪੱਟੀ ਦੇ ਪਿੰਡ ਭੰਗਾਲਾ 'ਚ ਬੀਤੀ ਰਾਤ ਸੁਰਜੀਤ ਸਿੰਘ ਦੇ ਘਰੋਂ ਚੋਰਾਂ ਨੇ 2 ਲੱਖ ਰੁਪਏ ਨਕਦ ਅਤੇ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਦਰ ਪੱਟੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਤੂਤ ਨੂੰ ਦਿੱਤੀ ਦਰਖਾਸਤ ਵਿਚ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੰਗਾਲਾ ਅਨੁਸਾਰ ਉਹ ਤੇ ਉਸਦਾ ਭਰਾ ਇਕੱਠੇ ਹੀ ਇਕ ਕੋਠੀ 'ਚ ਰਹਿੰਦੇ ਹਨ । ਬੀਤੀ ਰਾਤ ਉਹ ਸੌਂ ਗਏ। ਜਦੋਂ ਉਹ ਲਗਭਗ 3 ਵਜੇ ਡੰਗਰਾਂ ਨੂੰ ਝਾਤੀ ਮਾਰਨ ਲਈ ਉੱਠਿਆ ਤਾਂ ਕੁੱਝ ਨੌਜਵਾਨ ਜੋ ਉਥੇ ਖੜ੍ਹੇ ਸਨ, ਮੈਨੂੰ ਵੇਖ ਕੇ ਕੰਧ ਟੱਪ ਕੇ ਦੌੜ ਗਏ। ਇਸ ਸਬੰਧੀ ਤੁਰੰਤ ਉਸਨੇ ਆਪਣੇ ਭਰਾ ਬਲਜੀਤ ਸਿੰਘ ਨੂੰ ਉਠਾਇਆ ਤੇ ਵੇਖਿਆ ਕਿ ਰਿਹਾਇਸ਼ੀ ਕਮਰੇ ਦੀ ਬਾਹਰ ਵਾਲੀ ਸਾਈਡ ਬਾਰੀ ਦੀ ਕੁੰਡੀ ਪੁੱਟੀ ਹੋਈ ਸੀ । ਵੇਖਣ 'ਤੇ ਪਤਾ ਲੱਗਾ ਕਿ ਕਮਰੇ ਵਿਚ ਪਈ ਅਲਮਾਰੀ ਖੁੱਲ੍ਹੀ ਹੋਈ ਸੀ ਤੇ ਕੱਪੜੇ ਖਿੱਲਰੇ ਹੋਏ ਸਨ । ਚੈੱਕ ਕਰਨ 'ਤੇ ਵੇਖਿਆ ਕਿ ਅਲਮਾਰੀ ਵਿੱਚ ਪਏ ਦੋ ਲੱਖ ਰੁਪਏ ਨਕਦ, ਸੋਨੇ ਦੇ ਟੌਪਸ, ਚੇਨੀ, ਮੁੰਦਰੀਆਂ ਅਤੇ ਚਾਂਦੀ ਦੇ ਗਹਿਣੇ ਵੀ ਚੋਰੀ ਹੋ ਗਏ ਸਨ। ਇਸ ਸਬੰਧੀ ਇਸ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਏ. ਐੱਸ. ਆਈ. ਸਵਿੰਦਰ ਸਿੰਘ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਵਿੱਚ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਰਾਏ ਅਮਾਨਤ ਖਾਂ, (ਨਰਿੰਦਰ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਲਸ 'ਚ ਇਕ ਬਹਿਕ 'ਤੇ ਅਲਮਾਰੀਆਂ 'ਚੋਂ ਸੋਨੇ ਦੇ ਗਹਿਣੇ, ਕੀਮਤੀ ਸਾਮਾਨ ਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਗੁਰਮੰਗਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਕਲਸ ਜੋ ਕਿ ਬਾਹਰ ਖੇਤਾਂ 'ਚ ਰਹਿੰਦੇ ਹਨ, ਬੀਤੀ ਰਾਤ ਉਹ ਸਾਰੇ ਪਰਿਵਾਰ ਸਮੇਤ ਘਰ 'ਚ ਸੁੱਤੇ ਸਨ ਅਤੇ ਚੋਰ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਖੇਤਾਂ ਵੱਲੋਂ ਘਰ ਦੇ ਅੰਦਰ ਦਾਖ਼ਲ ਹੋ ਕੇ ਅਲਮਾਰੀਆਂ 'ਚੋਂ 11 ਤੋਲੇ ਦੇ ਗਹਿਣੇ, ਕੱਪੜੇ ਤੇ 50 ਹਜ਼ਾਰ ਰੁਪਏ ਨਕਦ ਲੈ ਕੇ ਫ਼ਰਾਰ ਹੋ ਗਏ।
ਘਰ ਦੇ ਮੈਬਰਾਂ ਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਅਲਮਾਰੀਆਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਤੁਰੰਤ ਇਸ ਦੀ ਇਤਲਾਹ ਥਾਣਾ ਸਰਾਏ ਅਮਾਨਤ ਖਾਂ 'ਚ ਦਿੱਤੀ ਗਈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਤਰਸੇਮ ਮਸੀਹ ਨੇ ਦੱਸਿਆ ਕਿ ਸਾਡੇ ਕੋਲ ਦਰਖਾਸਤ ਆਈ ਹੈ। ਅਸੀਂ ਮੌਕੇ 'ਤੇ ਜਾ ਸਾਰੀ ਸਥਿਤੀ ਦੀ ਜਾਣਕਾਰੀ ਲੈ ਆਏ ਹਾਂ ਅਤੇ ਪੁਲਸ ਪਾਰਟੀ ਵੱਲੋਂ ਇਸ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ।
ਵਲਟੋਹਾ, (ਬਲਜੀਤ,ਸੰਦੀਪ, ਅਮਰਗੋਰ)-ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਕਲੰਜਰ ਉਤਾੜ ਵਿਖੇ ਰਾਤ ਸਮੇਂ ਚੋਰਾਂ ਵੱਲੋਂ ਦੋ ਘਰਾਂ 'ਚੋਂ ਸੋਨਾ ਅਤੇ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅੁਨਸਾਰ ਘਰ ਦੇ ਮਾਲਕ ਕਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਅਸੀਂ ਸਾਰੇ ਵਿਹੜੇ 'ਚ ਸੁੱਤੇ ਹੋਏ ਸੀ। ਜਦੋਂ ਅਸੀਂ ਸਵੇਰੇ ਦੇਖਿਆ ਤਾਂ ਕਮਰੇ ਦੇ ਅੰਦਰ ਪਈ ਅਲਮਾਰੀ ਟੁੱਟੀ ਹੋਈ ਸੀ, ਜਿਸ ਵਿਚੋਂ 75 ਹਜ਼ਾਰ ਰੁਪਏ ਨਕਦੀ ਅਤੇ 6 ਤੋਲੇ ਸੋਨਾ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਹੀ ਗੁਆਂਢ ਵਿਚ ਇਕ ਹੋਰ ਘਰ ਦੇ ਮਾਲਕ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਜਿਨ੍ਹਾਂ ਦੇ ਘਰੋਂ ਰਾਤ ਸਮੇਂ 50 ਹਜ਼ਾਰ ਰੁਪਏ ਨਕਦੀ ਅਤੇ 5 ਤੋਲੇ ਸੋਨਾ ਜੋ ਕਿ ਅਲਮਾਰੀ ਤੋੜ ਕੇ ਚੋਰ ਆਪਣੇ ਨਾਲ ਲੈ ਗਏ, ਦੀ ਜਾਣਕਾਰੀ ਥਾਣਾ ਵਲਟੋਹਾ ਵਿਖੇ ਦੇ ਦਿੱਤੀ ਹੈ।
ਵਿਗਿਆਨਕ ਖੋਜ ਦਾ ਖੇਤਰ ਪੰਜਾਬ ਦੀ ਵਿਰਾਸਤ ਦਾ ਹਿੱਸਾ : ਕੋਵਿੰਦ
NEXT STORY