ਕਾਠਗੜ੍ਹ (ਰਾਜੇਸ਼)— ਸਕੂਲ ਲੱਗ ਵੀ ਜਾਂਦਾ ਹੈ ਤੇ ਬੱਚੇ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਘੁੰਮਦੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਕਈ ਕੰਮ ਜੋ ਅਧਿਆਪਕ ਬੱਚਿਆਂ ਤੋਂ ਕਰਵਾਉਂਦੇ ਹਨ ਉਹ ਵੀ ਰੁਕਣ ਦਾ ਨਾਂ ਨਹੀਂ ਲੈਂਦੇ ਅਜਿਹੇ ਮਾਮਲੇ ਲੱਗਭਗ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਲਕਾ ਕਾਠਗੜ੍ਹ ਅਧੀਨ ਪੈਂਦੇ ਇਕ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਜਦੋਂ ਸਾਡੇ ਪ੍ਰਤੀਨਿਧੀ ਨੇ ਸਾਈਕਲ 'ਤੇ ਦੁੱਧ ਲਿਆਉਣ ਜਾਂਦਿਆਂ ਨੂੰ ਰੋਕਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਮਾਸਟਰਾਂ ਦੀ ਚਾਹ ਲਈ ਦੁੱਧ ਲੈਣ ਜਾ ਰਹੇ ਹਾਂ ਜਦਕਿ ਉਸ ਸਮੇਂ ਸਕੂਲ 'ਚ ਪ੍ਰਾਰਥਨਾ ਹੋ ਰਹੀ ਸੀ। ਸੂਤਰਾਂ ਤੋਂ ਪਤਾ ਲੱਗਾ ਕਿ ਸਕੂਲ 'ਚ ਸਟਾਫ਼ ਦੀ ਕੋਈ ਕਮੀ ਨਹੀਂ ਹੈ ਤੇ ਸਫਾਈ ਸੇਵਕ ਤੇ ਚਪੜਾਸੀ ਵੀ ਮੌਜੂਦ ਹਨ।
ਇਸ ਤੋਂ ਇਲਾਵਾ ਹਲਕੇ ਦਾ ਇਕ ਐਲੀਮੈਂਟਰੀ ਸਕੂਲ ਹੈ, ਜਿਸ ਦਾ ਗੇਟ ਜਦੋਂ ਸਵੇਰੇ ਸਕੂਲ ਲੱਗਣ ਤੱਕ ਨਹੀਂ ਖੁੱਲ੍ਹਦਾ ਉਦੋਂ ਛੋਟੇ ਬੱਚੇ ਹੇਠੋਂ ਸਕੂਲ ਜਾ ਵੜਦੇ ਹਨ, ਜਿਥੋਂ ਲੋਹੇ ਦੇ ਗੇਟ ਨਾਲ ਉਨ੍ਹਾਂ ਦੇ ਸੱਟ ਵੀ ਲੱਗ ਜਾਂਦੀ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਥੇ ਵੀ ਕਿਤੇ ਅਜਿਹੀਆਂ ਕਮੀਆਂ ਜਾਂ ਖਾਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਦੇਸ਼ ਦਾ ਆਉਣ ਵਾਲਾ ਭਵਿੱਖ ਵਧੀਆ ਤੇ ਉੱਚ ਸਿੱਖਿਆ ਪ੍ਰਾਪਤ ਕਰ ਸਕੇ ਤੇ ਸਰਕਾਰੀ ਸਕੂਲਾਂ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ।
ਸ਼ਰਮਨਾਕ: ਨੌਕਰਾਣੀ ਦੀ ਪਈ ਸੀ ਲਾਸ਼, ਨੇੜੇ ਜੋੜਾ ਬਣਾਉਂਦਾ ਰਿਹਾ ਸਰੀਰਕ ਸਬੰਧ
NEXT STORY