ਨਵੀਂ ਦਿੱਲੀ—ਕ੍ਰਿਕਟਰ ਐੱਸ. ਸ਼੍ਰੀਸੰਤ ਦੇ ਲਈ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦਰਅਸਲ ਸ਼੍ਰੀਸੰਤ ਨੇ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡਣ ਦੇ ਲਈ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਉਨ੍ਹਾਂ 'ਤੇ ਲੱਗੇ ਬੈਨ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸ਼੍ਰੀਸੰਤ ਦਾ ਤਰਕ ਸੀ ਕਿ ਸਪਾਟ ਫਿਕਸਿੰਗ ਦੇ ਮਾਮਲੇ 'ਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਉਨ੍ਹਾਂ ਨੂੰ ਕ੍ਰਿਕਟ ਖੇਡਣ ਦੀ ਆਗਿਆ ਮਿਲਣੀ ਚਾਹੀਦੀ ਹੈ। ਪਰ ਅਦਾਲਤ 'ਚ ਮੌਜੂਦ ਬੀ.ਸੀ.ਸੀ.ਆਈ ਦੇ ਵਕੀਲ ਨੇ ਸ਼੍ਰੀਸੰਤ ਦੀ ਇਸ ਦਲੀਲ 'ਤੇ ਕਿਹਾ ਕਿ ਜਾਂਚ 'ਚ ਇਹ ਸਾਹਮਣੇ ਆਇਆ ਕਿ ਸ਼੍ਰੀਸੰਤ ਸੱਟੇਬਾਜ਼ਾਂ ਦੇ ਸੰਪਰਕ 'ਚ ਸਨ। ਵਕੀਲ ਵੱਲੋਂ ਇਹ ਕਿਹਾ ਗਿਆ ਕਿ ਸ਼੍ਰੀਸੰਤ 'ਤੇ ਪਾਬੰਦੀ ਹਟਾਉਣਾ ਮੁਮਕਿਨ ਨਹੀਂ ਹੈ। ਕਿਉਂਕਿ ਇਹ ਬੀ.ਸੀ.ਸੀ.ਆਈ. ਦੇ ਨਿਯਮਾਂ ਦਾ ਸਵਾਲ ਹੈ।
-ਕੀ ਹੈ ਮਾਮਲਾ
ਸਾਲ 2013 'ਚ ਹੋਏ ਆਈ.ਪੀ.ਐੱਲ. ਦੇ ਮੁਕਾਬਲਿਆਂ ਦੇ ਦੌਰਾਨ ਸਪਾਟ ਫਿਕਸਿੰਗ ਨਾਲ ਜੁੜੀਆਂ ਖਬਰਾਂ ਸਾਹਮਣੇ ਆਈਆਂ ਸੀ। ਜਿਸਦੇ ਬਾਅਦ ਇਸ ਸਾਲ ਸ਼੍ਰੀਸੰਤ ਅਤੇ ਟੀਮ ਦੇ ਦੋ ਹੋਰ ਖਿਡਾਰੀ ਅਜਿਤ ਚੰਦੇਲਾ ਅਤੇ ਅੰਕਿਤ ਚੁਹਾਣ ਗ੍ਰਿਫਤਾਰ ਹੋਏ ਸਨ। ਫਿਕਸਿੰਗ ਦੇ ਦੋਸ਼ 'ਚ ਇਨ੍ਹਾਂ ਸਾਰਿਆਂ ਨੂੰ ਦਿੱਲੀ ਪੁਲਸ ਨੇ ਮੰਬਈ ਤੋਂ ਗ੍ਰਿਫਤਾਰ ਕੀਤਾ ਸੀ।
ਜਲਦ ਹੀ ਇਸ ਮਾਮਲੇ 'ਚ ਸ਼੍ਰੀਸੰਤ ਨੇ ਅਦਾਲਤ ਦਾ ਦਰਵਾਜਾ ਖਟਖਟਾਇਆ। ਜਿਸਦੇ ਬਾਅਦ ਸਾਰੀ ਜ਼ਿੰਦਗੀ ਦਾ ਬੈਨ ਝੇਲ ਰਹੇ ਕ੍ਰਿਕਟਰ ਐੱਸ ਸ਼੍ਰੀਸੰਤ 'ਤੇ ਬੀ.ਸੀ.ਸੀ.ਆਈ. ਦੁਆਰਾ ਲਗਾਏ ਗਏ ਸਾਰੀ ਜ਼ਿੰਦਗੀ ਦੇ ਬੈਨ ਨੂੰ ਕੇਰਲ ਹਾਈਕੋਰਟ ਨੇ ਹਟਾ ਲਿਆ ਸੀ। ਹਾਈ ਕੋਰਟ ਦਾ ਫੈਸਲਾ ਆਉਣ ਦੇ ਬਾਅਦ ਸ਼੍ਰੀਸੰਤ ਨੇ ਖੁਸ਼ੀ ਵੀ ਜਾਹਿਰ ਕੀਤੀ ਸੀ। ਉਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਵੀ ਸ਼੍ਰੀਸੰਤ ਦੇ ਪੱਖ 'ਚ ਫੈਸਲਾ ਸੁਣਾਇਆ ਸੀ, ਪਰ ਬੀ.ਸੀ.ਸੀ.ਆਈ. ਨੇ ਬੈਨ ਹਟਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇੱਧਰ ਦਿੱਲੀ ਪੁਲਸ ਨੇ ਆਪਣੀ ਚਾਰਜਸ਼ੀਟ 'ਚ ਕਿਹਾ ਸੀ ਕਿ ਇਹ ਖਿਡਾਰੀ ਨਾ ਸਿਰਫ ਸੱਟੇਬਾਜ਼ੀ ਬਲਕਿ ਸਪਾਟ ਫਿਕਸਿੰਗ 'ਚ ਵੀ ਸ਼ਾਮਲ ਹਨ। ਦਿੱਲੀ ਪੁਲਸ ਨੇ ਇਨ੍ਹਾਂ ਖਿਡਾਰੀਆਂ ਦੇ ਨਾਲ-ਨਾਲ 39 ਦੂਸਰੇ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਸੀ। ਇਸ ਮਾਮਲੇ 'ਚ ਸਾਲ 2015 'ਚ ਪਟਿਆਲਾ ਹਾਊਸ ਕੋਰਟ ਨੇ ਲੀ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਕੋਰਟ ਨੇ ਸਾਰੇ ਸਬੂਤ ਦੇ ਆਧਾਰ 'ਤੇ ਬਰੀ ਕਰ ਕੀਤਾ ਸੀ। ਦਿੱਲੀ ਪੁਲਸ ਨੇ ਹੇਠਲੀ ਅਦਲਾਤ ਦੇ ਫੈਸਲੇ ਦੇ ਖਿਲਾਫ ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਰੱਖੀ ਹੈ।
ਤੁਹਾਨੂੰ ਦੱਸ ਦਈਏ ਕਿ ਕੇਰਲ ਹਾਈ ਕੋਰਟ ਦੀ ਐਕਲ ਪੀਠ ਨੇ ਪਿਛਲੇ ਸਾਲ ਸੱਤ ਅਗਸਤ ਨੂੰ ਸ਼੍ਰੀਸੰਤ 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਸੀ, ਪਰ ਸੁਪਰੀਮ ਕੋਰਟ ਦੀ ਖੰਡਪੀਠ ਨੇ ਕ੍ਰਿਕਟ ਕੰਟਰੋਲ ਬੋਰਡ ਦੀ ਅਪੀਲ 'ਤੇ ਸ਼੍ਰੀਸੰਤ 'ਤੇ ਬੈਨ ਬਹਾਲ ਕਰ ਦਿੱਤਾ ਸੀ। ਸੁਪਰੀਮ ਕਰੋਟ ਤੋਂ ਕਾਊਂਟੀ ਕ੍ਰਿਕਟ ਖੇਡਣ ਦੇ ਲਈ ਬੈਨ ਹਟਾਉਣ ਦੇ ਸਬੰਧ 'ਚ ਸ਼੍ਰੀਸੰਤ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕ੍ਰਿਕਟ ਖਿਡਾਰੀ ਦੀ ਕ੍ਰਿਕਟ ਖੇਡਣ ਦੀ ਉਤਸੁਕਤਾ ਨੂੰ ਸਮਝਦੀ ਹੈ ਪਰੰਤੂ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਦਿੱਲੀ ਪੁਲਸ ਦੀ ਅਪੀਲ 'ਤੇ ਉੱਚ ਅਦਾਲਤ ਦੇ ਫੈਸਲੇ ਦੀ ਉਡੀਕ ਕਰੇਗੀ। ਕੋਰਟ ਨੇ ਇਹ ਵੀ ਕਿਹਾ ਕਿ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਦਾਇਰ ਅਪੀਲ ਦਾ ਜੁਲਾਈ ਦੇ ਅੰਤ ਤੱਕ ਫੈਸਲਾ ਕੀਤਾ ਜਾਵੇਗਾ।
ਇਸ ਮਾਮਲੇ 'ਚ ਬੀ.ਸੀ.ਸੀ.ਆਈ. ਦਾ ਤਰਕ ਇਹ ਰਿਹਾ ਹੈ ਕਿ ਕੋਰਟ ਨੇ ਸ਼੍ਰੀਸੰਤ ਨੂੰ ਸਪਾਟ ਫਿਕਸਿੰਗ ਦੇ ਮਾਮਲੇ 'ਚ ਆਪਰਾਧਿਕ ਮਾਮਲਿਆਂ ਨੂੰ ਬਰੀ ਕਰ ਦਿੱਤਾ ਹੈ। ਜਦਕਿ ਬੀ.ਸੀ.ਸੀ.ਆਈ. ਦੀ ਕਮੇਟੀ ਨੇ ਉਨ੍ਹਾਂ ਨੂੰ ਮੈਚ ਫਿਕਸਿੰਗ, ਭਿਸ਼ਟਾਚਾਰ,ਸੱਟੇਬਾਜ਼ੀ ਅਤੇ ਬੋਰਡ ਦੇ ਕਈ ਨਿਯਮਾਂ ਦੇ ਉਲੰਘਨਾਂ ਦਾ ਦੋਸ਼ੀ ਪਾਇਆ ਹੈ। ਇਸ ਲਈ ਉਨ੍ਹਾਂ 'ਤੇ ਬੈਨ ਜਾਰੀ ਰਹਿਣਾ ਚਾਹੀਦਾ ਹੈ।
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਭੁੱਖ ਹੜਤਾਲ ਦਾ ਪ੍ਰੋਗਰਾਮ ਕੀਤਾ ਰੱਦ, ਧਰਨਾ ਚੁੱਕਿਆ
NEXT STORY