ਕੋਟ ਈਸੇ ਖਾਂ, (ਸੰਜੀਵ/ਗਰੋਵਰ)- ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਦੌਲੇਵਾਲਾ ਦੇ ਸੇਵਾ ਕੇਂਦਰ ਵਿਚੋਂ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੌਲੇਵਾਲਾ ਦੇ ਸੇਵਾ ਕੇਂਦਰ ਵਿਚ ਕੰਪਿਊਟਰ ਆਪਰੇਟਰ ਦੀ ਡਿਊਟੀ ਨਿਭਾਅ ਰਹੇ ਮਨਮੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਸਾਢੇ 9 ਵਜੇ ਡਿਊਟੀ ’ਤੇ ਸੇਵਾ ਕੇਂਦਰ ਆਇਆ ਤਾਂ ਦੇਖਿਆ ਕਿ ਸੈਂਟਰ ਦਾ ਜਿੰਦਰਾ ਤੇ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾਂ ਸੈਂਟਰ ਵਿਚੋਂ ਮੋਨੀਟਰ, ਸੀ. ਪੀ. ਯੂ., ਕੀ ਬੋਰਡ, ਇਨਵਰਟਰ ਆਦਿ ਚੋਰੀ ਹੋ ਚੁੱਕਾ ਸੀ। ਮੈਂ ਆਸਪਾਸ ਪੁੱਛ-ਪਡ਼ਤਾਲ ਕੀਤੀ, ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪੁਲਸ ਚੌਕੀ ਦਾਲੇਵਾਲਾ ਮਾਇਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਦੁਕਾਨਦਾਰ ਨੇ ਪੈਸੇ ਦੁੱਗਣੇ ਕਰਨ ਦੇ ਲਾਲਚ 'ਚ 25 ਹਜ਼ਾਰ ਤੇ ਅੰਗੂਠੀ ਗਵਾਈ
NEXT STORY