ਬਠਿੰਡਾ(ਬਲਵਿੰਦਰ)-ਐੱਮ. ਬੀ. ਬੀ. ਐੱਸ., ਬੀ. ਡੀ. ਐੱਸ., ਬੀ. ਏ. ਐੱਮ. ਐਸ., ਬੀ. ਐੱਚ. ਐੱਮ. ਐੱਸ. ਤੇ ਬੀ. ਯੂ. ਐੱਮ. ਐੱਸ. ਆਦਿ ਡਿਗਰੀ ਕੋਰਸਾਂ 'ਚ ਦਾਖਲਾ ਲੈਣ ਸਬੰਧੀ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) 'ਚ ਬਠਿੰਡਾ ਦੇ ਵਿਦਿਆਰਥੀਆਂ ਨੇ ਚੰਗੇ ਰੈਂਕ ਪ੍ਰਾਪਤ ਕਰ ਕੇ ਦੇਸ਼ ਭਰ 'ਚੋਂ ਪੰਜਾਬ ਤੇ ਬਠਿੰਡਾ ਦਾ ਨਾਂ ਰੌਸ਼ਨ ਕੀਤਾ ਹੈ। ਮੈਗਨੈੱਟ ਇੰਸਟੀਚਿਊਟ ਬਠਿੰਡਾ ਦੇ ਮੈਡੀਕਲ ਦਾਖਲਾ ਪ੍ਰੀਖਿਆ 'ਨੀਟ' 'ਚ ਮਾਧਵਨ ਗੁਪਤਾ ਨੇ ਦੇਸ਼ ਭਰ 'ਚੋਂ 9ਵਾਂ ਤੇ ਰਮਣੀਕ ਕੌਰ ਮਾਹਲ ਨੇ 10ਵਾਂ ਸਥਾਨ ਹਾਸਲ ਕੀਤਾ ਹੈ।
ਦਿਲ ਦਾ ਡਾਕਟਰ ਬਣੇਗਾ ਮਾਧਵਨ ਗੁਪਤਾ
ਵਪਾਰੀ ਪ੍ਰਦੀਪ ਗੁਪਤਾ ਤੇ ਅਧਿਆਪਕ ਸ਼ਿਵਾਨੀ ਗੁਪਤਾ ਦੇ ਪੁੱਤਰ ਮਾਧਵਨ ਗੁਪਤਾ ਦਾ ਕਹਿਣਾ ਹੈ ਕਿ ਉਹ ਮੌਲਾਨਾ ਆਜ਼ਾਦ ਕਾਲਜ ਦਿੱਲੀ 'ਚ ਐੱਮ. ਬੀ. ਬੀ. ਐੱਸ. ਕਰਨ ਦਾ ਇੱਛੁਕ ਹੈ, ਜਿਸ ਤੋਂ ਬਾਅਦ ਉਹ ਕਾਰਡੀਓਲੋਜੀ ਦੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਦਿਲ ਦੀਆਂ ਬੀਮਾਰੀਆਂ ਦਾ ਡਾਕਟਰ ਬਣੇਗਾ। ਉਸਦੀ ਇਹ ਇੱਛਾ ਕਿਉਂ ਹੋਈ, ਬਾਰੇ ਉਸਨੇ ਦੱਸਿਆ ਕਿ ਇਹ ਉਸਦਾ ਪਸੰਦੀਦਾ ਵਿਸ਼ਾ ਹੈ। ਮਾਧਵਨ ਨੇ ਕਿਹਾ ਕਿ ਉਸਨੂੰ ਮੈਗਨੈੱਟ ਇੰਸਟੀਚਿਊਟ 'ਚ ਪੜ੍ਹਾਈ ਕਰਨ ਦਾ ਬਹੁਤ ਵਧੀਆ ਮਾਹੌਲ ਮਿਲਿਆ, ਇਸ ਲਈ ਉਸਨੇ ਇਥੇ 10ਵੀਂ, +1 ਤੇ +2 ਦੀ ਟਿਊਸ਼ਨ ਵੀ ਇਥੋਂ ਹੀ ਹਾਸਲ ਕੀਤੀ ਸੀ, ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਮਾਧਵਨ ਨੇ ਪ੍ਰੋ. ਐੱਸ. ਕੇ. ਗੁਪਤਾ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਉਸਨੂੰ ਬੌਟਨੀ ਪੜ੍ਹਾਈ ਹੈ।
ਡਾਕਟਰ ਨੂੰ ਵਪਾਰੀ ਨਹੀਂ, ਸਗੋਂ ਸੇਵਕ ਹੋਣਾ ਚਾਹੀਦੈ : ਰਮਣੀਕ ਕੌਰ
ਨੀਟ 'ਚ ਦੇਸ਼ ਭਰ 'ਚੋਂ 10ਵਾਂ ਸਥਾਨ ਹਾਸਲ ਕਰਨ ਵਾਲੀ ਡਾ. ਅਮਨਜੋਤ ਸਿੰਘ ਮਾਹਲ ਤੇ ਡਾ. ਬਰਿੰਦਰ ਕੌਰ ਮਾਹਲ ਦੀ ਪੁੱਤਰੀ ਰਮਣੀਕ ਕੌਰ, ਜਿਸਨੇ 97.6 ਫੀਸਦੀ ਅੰਕਾਂ ਨਾਲ ਜ਼ਿਲੇ 'ਚ +2 'ਚੋਂ ਵੀ ਟਾਪ ਕੀਤਾ ਸੀ। ਉਸਦਾ ਕਹਿਣਾ ਹੈ ਕਿ ਡਾਕਟਰ ਨੂੰ ਵਪਾਰੀ ਨਹੀਂ ਬਣਨਾ ਚਾਹੀਦਾ, ਸਗੋਂ ਸੇਵਕ ਬਣਨਾ ਚਾਹੀਦਾ ਹੈ। ਉਹ ਵੀ ਡਾਕਟਰ ਬਣ ਕੇ ਸੇਵਕ ਹੀ ਬਣੇਗੀ, ਵਪਾਰੀ ਨਹੀਂ। ਰਮਣੀਕ ਮਾਹਲ ਵੀ ਪ੍ਰੋ. ਐੱਸ. ਕੇ. ਗੁਪਤਾ ਦੀ ਹੀ ਵਿਦਿਆਰਥਣ ਹੈ।
ਦਾਜ ਦੀ ਬਲੀ ਚੜ੍ਹੀ ਵਿਆਹੁਤਾ
NEXT STORY