ਨਵੀਂ ਦਿੱਲੀ-- ਭਾਰਤੀ ਪੁਰਸ਼ ਫੁੱਟਬਾਲ ਟੀਮ ਜੂਨ ’ਚ ਮਿਲੀ 2 ਹਾਰ ਨਾਲ ਵੀਰਵਾਰ ਨੂੰ ਜਾਰੀ ਫੀਫਾ ਰੈਂਕਿੰਗ ’ਚ 6 ਅੰਕਾਂ ਦੀ ਗਿਰਾਵਟ ਨਾਲ 133ਵੇਂ ਸਥਾਨ ’ਤੇ ਖਿਸਕ ਗਈ। ਭਾਰਤ 4 ਜੂਨ ਨੂੰ ਇਕ ਅੰਤਰਰਾਸ਼ਟਰੀ ਫਰੈਂਡਲੀ ਮੈਚ ’ਚ ਥਾਈਲੈਂਡ ਕੋਲੋਂ 0-2 ਨਾਲ ਹਾਰ ਗਿਆ ਅਤੇ ਫਿਰ ਏਸ਼ੀਆਈ ਕੱਪ ਕੁਆਲੀਫਾਇੰਗ ਦੌਰ ਦੇ ਮੈਚ ’ਚ ਉਸ ਨੂੰ ਹੇਠਲੀ ਰੈਂਕਿੰਗ ਵਾਲੀ ਹਾਂਗਕਾਂਗ ਕੋਲੋਂ ਵੀ 0-1 ਨਾਲ ਹਾਰ ਝੱਲਣੀ ਪਈ।
ਇਸ ਤੋਂ ਬਾਅਦ ਮੁੱਖ ਕੋਚ ਮਨੋਲੋ ਮਾਰਕੇਜ ਨੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨਾਲੋਂ ਨਾਤਾ ਤੋੜ ਲਿਆ। ਇਸ ਤੋਂ ਪਹਿਲਾਂ ਪਿਛਲੀ ਵਾਰ ਭਾਰਤੀ ਟੀਮ ਦੀ ਸਭ ਤੋਂ ਖਰਾਬ ਰੈਂਕਿੰਗ ਦਸੰਬਰ 2016 ’ਚ ਸੀ, ਜਦੋਂ ਉਹ 135ਵੇਂ ਸਥਾਨ ’ਤੇ ਸੀ। ਭਾਰਤ ਦੀ ਹੁਣ ਤੱਕ ਦੀ ਸਰਵਸ਼੍ਰੇਸ਼ਠ ਰੈਂਕਿੰਗ ਫਰਵਰੀ 1996 ’ਚ 94 ਸੀ। ਭਾਰਤੀ ਟੀਮ ਦੇ ਅਜੇ 1113.22 ਰੇਟਿੰਗ ਅੰਕ ਹਨ, ਜਦਕਿ ਪਹਿਲਾਂ ਉਸ ਦੇ 1132.03 ਅੰਕ ਸਨ। ਉਹ 46 ਏਸ਼ੀਆਈ ਦੇਸ਼ਾਂ ’ਚ 24ਵੇਂ ਸਥਾਨ ’ਤੇ ਹੈ, ਜਿਸ ’ਚ ਜਾਪਾਨ (17ਵੀਂ ਰੈਂਕਿੰਗ) ਅੱਗੇ ਹੈ।
ਭਾਰਤੀ ਪੁਰਸ਼ ਟੀਮ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਹਾਂਗਕਾਂਗ ਖਿਲਾਫ ਹਾਰ ਨੇ ਟੀਮ ਦੀ 2027 ਏਸ਼ੀਆਈ ਕੱਪ ਦੇ ਕੁਆਲੀਫਾਈ ਕਰਨ ਦੀ ਮੁਹਿੰਮ ’ਚ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਸਾਲ ਭਾਰਤ ਨੇ ਅਜੇ ਤੱਕ 4 ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਉਸ ਨੂੰ ਇਕ ’ਚ ਜਿੱਤ ਮਿਲੀ ਹੈ, ਜਦਕਿ 2 ਮੁਕਾਬਲਿਆਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਮੈਚ ਡਰਾਅ ਰਿਹਾ।
IND vs ENG 3rd test : ਪਹਿਲੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 251/4
NEXT STORY