ਰੋਮ (ਇੰਟ.)- ਇਟਲੀ ’ਚ ਇਕ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਹਾਈਵੇਅ ’ਤੇ ਕਈ ਵਾਹਨ ਦੌੜ ਰਹੇ ਹਨ। ਕਈ ਵੱਡੇ ਵਾਹਨ ਵੀ ਉੱਥੋਂ ਲੰਘ ਰਹੇ ਹਨ। ਇਸ ਦਰਮਿਆਨ ਇਕ ਛੋਟਾ ਜਹਾਜ਼ ਆ ਕੇ ਸੜਕ ’ਤੇ ਡਿੱਗ ਗਿਆ।

ਜਹਾਜ਼ ’ਚ ਸਵਾਰ 75 ਸਾਲਾ ਵਿਅਕਤੀ ਅਤੇ ਇਕ 60 ਸਾਲਾ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਸੜਕ ’ਤੇ ਡਿੱਗਦਿਆਂ ਹੀ ਜਹਾਜ਼ ਅੱਗ ਦਾ ਗੋਲਾ ਬਣ ਗਿਆ।

ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅੱਗ ਦੀ ਲਪੇਟ ’ਚ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭੁੱਖਮਰੀ ਦੇ ਕੰਢੇ 'ਤੇ ਗਾਜ਼ਾ! ਇਜ਼ਰਾਈਲੀ ਹਮਲੇ 'ਚ 21 ਫਲਸਤੀਨੀ ਮਰੇ, ਦੁਨੀਆ ਭਰ ਤੋਂ ਮਦਦ ਦੀ ਅਪੀਲ
NEXT STORY