ਮੁੰਬਈ — ਜੇਕਰ ਤੁਸੀਂ ਵੀ ਇਸ ਕੰਪਨੀ ਦੇ ਮੋਬਾਈਲ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਕੰਪਨੀ ਆਪਣਾ ਮੋਬਾਈਲ ਵਾਲੇਟ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕੋਲ ਉਨ੍ਹਾਂ ਦੀ ਕੰਪਨੀ ਦਾ ਮੋਬਾਈਲ ਵਾਲੇਟ ਹੈ ਉਹ ਜਾਂ ਤਾਂ ਆਪਣੀ ਬਕਾਇਆ ਰਾਸ਼ੀ ਨੂੰ ਖਰਚ ਕਰ ਲੈਣ ਜਾਂ ਫਿਰ ਕੰਪਨੀ ਕੋਲੋਂ ਉਸ ਬਕਾਇਆ ਰਾਸ਼ੀ ਨੂੰ ਵਾਪਸ ਲੈਣ ਲਈ ਅਰਜ਼ੀ ਦੇ ਦੇਣ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਸਾਲ 2015 'ਚ ਮੋਬੋਮਨੀ ਵਾਲੇਟ ਲਾਂਚ ਕੀਤਾ ਸੀ। ਕੰਪਨੀ ਨੇ ਰਿਜ਼ਰਵ ਬੈਂਕ ਨੂੰ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ, ਪੀ.ਪੀ.ਆਈ. ਸੇਵਾ ਦੇਣ ਅਤੇ ਉਸ ਨੂੰ ਚਲਾਉਣ ਲਈ ਦਿੱਤਾ ਹੋਇਆ ਸਰਟੀਫਿਕੇਟ ਆਪਣੀ ਮਰਜ਼ੀ ਨਾਲ ਵਾਪਸ ਲੈ ਲਿਆ ਹੈ।
ਇਹ ਐਪ ਮਹਿੰਦਰਾ ਲਿਮਿਟੇਡ ਦਾ ਹੈ। ਕੰਪਨੀ ਨੇ ਕਿਸੇ ਤਰ੍ਹਾਂ ਦੇ ਟਾਪ ਅੱਪ ਅਤੇ ਨਵੇਂ ਪ੍ਰੀ-ਪੇਡ ਵਾਲੇਟਸ ਜਾਰੀ ਕਰਨ ਦੀ ਅਨੁਮਤੀ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਸਾਰੇ ਮੋਬੋਮਨੀ ਵਾਲੇਟ ਗਾਹਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੋਬੋਮਨੀ ਸੇਵਾ ਦਾ ਲਾਭ ਲੈਂਦੇ ਹੋਏ ਅਧਿਕਾਰਤ ਮੋਬੋਮਨੀ ਮਰਚੈਂਟ ਆਊਟਲੇਟਾਂ ਤੋਂ ਖਰੀਦਦਾਰੀ ਕਰਨ ਅਤੇ ਆਪਣੀ ਬਕਾਇਆ ਰਾਸ਼ੀ ਖਰਚ ਕਰ ਲੈਣ। ਨਹੀਂ ਤਾਂ 20 ਮਈ 2018 ਤੋਂ ਪਹਿਲਾਂ ਬਕਾਇਆ ਰਾਸ਼ੀ ਵਾਪਸ ਲੈਣ ਲਈ ਅਰਜ਼ੀ ਦੇ ਸਕਦੇ ਹਨ।
ਬਕਾਇਆ ਰਾਸ਼ੀ ਲੈਣ ਦਾ ਦੂਸਰਾ ਤਰੀਕਾ ਹੈ ਕਿ ਵੈਬਸਾਈਟ www.mobomoney.in 'ਤੇ ਜਾਓ, ਆਪਣਾ ਮੋਬਾਈਲ ਨੰਬਰ ਦਰਜ ਕਰੋ। ਇਸ ਤੋਂ ਬਾਅਦ ਖਾਤਾ ਧਾਰਕ ਦਾ ਨਾਂ, ਬੈਂਕ ਖਾਤਾ ਸੰਖਿਆ, ਬੈਂਕ ਦਾ ਆਈ.ਐੱਫ.ਐੱਸ.ਸੀ.ਕੋਡ. ਵਰਗੀ ਜਾਣਕਾਰੀ ਭਰ ਦਿਓ।
ਲੈਣ-ਦੇਣ ਕਰਨ ਲਈ ਓ.ਟੀ.ਪੀ. ਭਰੋ। ਓ.ਟੀ.ਪੀ. ਸਿਰਫ ਰਜਿਸਟਰਡ ਮੋਬਾਈਲ ਨੰਬਰ 'ਤੇ ਹੀ ਭੇਜਿਆ ਜਾਵੇਗਾ। ਰਾਸ਼ੀ ਵਾਪਸ ਲੈਣ ਲਈ ਬੇਨਤੀ ਕਰਨ ਦੇ ਵਧ ਤੋਂ ਵਧ 21 ਦਿਨ ਦੇ ਅੰਦਰ ਦਿੱਤੇ ਗਏ ਬੈਂਕ 'ਚ ਰਾਸ਼ੀ ਜਮ੍ਹਾਂ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਤੁਸੀਂ contactus@mobomoney.in 'ਤੇ ਈ-ਮੇਲ ਕਰ ਸਕਦੇ ਹੋ।
ਮਿੱਲਾਂ ਦਾ ਬੋਝ ਹੋਵੇਗਾ ਘੱਟ, ਗੰਨੇ 'ਤੇ ਸਬਸਿਡੀ ਦੇਵੇਗੀ ਸਰਕਾਰ!
NEXT STORY