ਮੋਗਾ, (ਗੋਪੀ ਰਾਊਕੇ/ਸੰਦੀਪ ਸ਼ਰਮਾ)- ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਰਾਹੀਂ ਪੰਜਾਬ ਵਾਸੀਆਂ ਨੂੰ ਵਧੀਆਂ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਜ਼ਮੀਨੀ ਹਕੀਕਤ ਇਨ੍ਹ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ ਨਵੀਂ ਸਰਕਾਰ ਨੇ ਸਿਹਤ ਸੇਵਾਵਾਂ ਲਈ ਸਰਕਾਰੀ ਹਸਪਤਾਲਾਂ ’ਚ ਨਵੇਂ ਪ੍ਰੋਜੈਕਟਾਂ ਦੀ ਸਥਾਪਨਾ ਤਾਂ ਕੀ ਕਰਨੀ ਹੈ, ਸਗੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਹੋਏ ਪ੍ਰਾਜੈਕਟਾਂ ਨੂੰ ਹੀ ਅੱਧ ਵਿਚਕਾਰੇ ਰੋਕਣਾ ਸ਼ੁਰੂ ਕਰ ਦਿੱਤਾ ਹੈ, ਤਾਜ਼ਾ ਮਾਮਲਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਹੈ, ਜਿਥੇ ਵਿਦੇਸ਼ੀ ਤਰਜ ’ਤੇ ਬਣਨ ਵਾਲੇ ਸਰਕਾਰੀ ਮੈਟਰਨਿਟੀ ਹੋਮ (ਜੱਚਾ-ਬੱਚਾ) ਨੂੰ ਬਣਾਉਣ ਲਈ ਸਰਕਾਰ ਵੱਲੋਂ ਸਮੇਂ ਸਿਰ ਫੰਡ ਨਾ ਭੇਜੇ ਜਾਣ ਕਰਕੇ ਇਸ ਇਮਾਰਤ ਦਾ ਕੰਮ ਅੱਧ ਵਿਚਕਾਰੇ ਲਟਕ ਕੇ ਰਹਿ ਗਿਆ ਹੈ, ਇਥੇ ਹੀ ਬੱਸ ਨਹੀਂ ਇਸ ਇਮਾਰਤ ਦਾ ਕੰਮ ਰੁਕਣ ਕਰਕੇ ਇਸ ਦਾ ਮੀਟੀਰੀਅਲ ਵੀ ਖਰਾਬ ਹੋਣ ਲੱਗਾ ਹੈ।
‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਹੈਲਥ ਸਿਸਟਮ ਕਾਰੋਪਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾਡ਼ ਦੇ ਯਤਨਾਂ ਸਦਕਾ ਇਹ ਪ੍ਰਾਜੈਕਟ ਮੋਗਾ ਦੇ ਸਰਕਾਰੀ ਹਸਪਤਾਲ ’ਚ ਬਨਣਾ ਸ਼ੁਰੂ ਹੋਇਆ ਸੀ। ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਦੇ ਇਸ ਹਸਪਤਾਲ ’ਚ ਸਥਾਪਿਤ ਹੋਣ ਦਾ ਮੁੱਖ ਕਾਰਨ ਇਹ ਵੀ ਰਿਹਾ ਸੀ ਇਥੇ ਸਰਕਾਰੀ ਹਸਪਤਾਲ ’ਚ ਜਣੇਪੇ ਸਭ ਤੋਂ ਵੱਧ ਹੋਏ ਸਨ। ਸੂਤਰ ਦੱਸਦੇ ਹਨ ਕਿ ਇਸ ਪ੍ਰੋਜੈਕਟ ਲਈ 12 ਕਰੋਡ਼ ਰੁਪਏ ਦਾ ਬਜਟ ਰੱਖਿਆ ਗਿਆ ਸੀ। ਪਤਾ ਲੱਗਾ ਹੈ ਕਿ ਮਾਰਚ 2018 ਤੱਕ ਇਸ ਇਮਾਰਤ ਦਾ ਕੰਮ ਮੁਕੰਮਲ ਹੋਣ ਮਗਰੋਂ ਦੀ ਰੂਪ-ਰੇਖਾ ਤੈਅ ਕੀਤੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੈ ਕਿ ਪਿਛਲੀ ਅਕਾਲੀ ਹਕੂਮਤ ਦੇ ਸਮੇਂ ਤੱਕ ਇਸ ਇਮਾਰਤ ਦੀਆਂ 5 ਮੰਜ਼ਿਲਾ ਤਾਂ ਤਿਆਰ ਹੋਣ ਗਈਅਾਂ ਪਰ ਉਸ ਮਗਰੋਂ ਇਸ ਪ੍ਰੋਜੈਕਟ ਨੂੰ ਅਚਾਨਕ ‘ਬਰੇਕਾਂ’ ਲੱਗਣੀਆਂ ਸ਼ੁਰੂ ਹੋ ਗਈਅਾਂ।
ਪਿੰਡ ਬੀਡ਼ ਰਾਊਕੇ ਦੇ ਵਸਨੀਕ ਅਤੇ ਸਾਬਕਾ ਪੰਚ ਗੁਰਚਰਨ ਸਿੰਘ ਬੀਡ਼ ਰਾਊਕੇ ਦਾ ਕਹਿਣਾ ਸੀ ਕਿ ਲੋਕਾਂ ਦੀ ਸਹੂਲਤ ਲਈ ਕਿਸੇ ਵੀ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਨਵੀਂ ਸਰਕਾਰ ਦੇ ਹੋਂਦ ’ਚ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਇਨ੍ਹਾਂ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਦੇਖਣ ’ਚ ਆਇਆ ਹੈ ਕਿ ਪੰਜਾਬ ’ਚ ਹਕੂਮਤ ਦੇ ਬਦਲਾਅ ਮਗਰੋਂ ਪੁਰਾਣੇ ਪ੍ਰੋਜੈਕਟਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
ਜ਼ਹਿਰੀਲਾ ਬਿਆਸ : ਸੀਂਚੇਵਾਲ ਬੋਲੇ, 'ਪ੍ਰਦੂਸ਼ਣ ਕੰਟਰੋਲ ਵਿਭਾਗ ਕਰੇ ਕਾਰਵਾਈ'
NEXT STORY