ਨਵੀਂ ਦਿੱਲੀ — ਏਸ਼ੀਆਈ ਬਾਜ਼ਾਰਾਂ 'ਚੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸਟਾਕ ਮਾਰਕਿਟ ਮਾਮੂਲੀ ਵਾਧੇ ਨਾਲ ਬੰਦ ਹੋਈ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 20.92 ਅੰਕ ਭਾਵ 0.059 ਫੀਸਦੀ ਵਧ ਕੇ 35,556.71 'ਤੇ ਅਤੇ ਨਿਫਟੀ ਸਪਾਟ ਹੋ ਕੇ 10,806.60 'ਤੇ ਬੰਦ ਹੋਇਆ।
ਮਿਡ ਕੈਪ ਸਟਾਕਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸਟਾਕਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਮ.ਈ. ਦੇ ਮਿਡਕੈਪ ਇੰਡੈਕਸ ਵਿਚ 0.88 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.32 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ ਸਟਾਕ ਨੇ ਅੱਜ ਜ਼ੋਰ ਫੜਿਆ। ਬੈਂਕ ਨਿਫਟੀ ਇੰਡੈਕਸ 'ਚ 0.13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਈ.ਟੀ. 'ਚ 0.23 ਫੀਸਦੀ, ਆਟੋ 'ਚ 0.94 ਫੀਸਦੀ ਅਤੇ ਮੈਟਲ ਸ਼ੇਅਰਾਂ ਵਿਚ 0.29 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਟਾਪ ਗੇਨਰਜ਼
ਐੱਨ.ਟੀ.ਪੀ.ਸੀ., ਬੀ.ਪੀ.ਸੀ.ਐੱਲ., ਡਾ. ਰੈਡੀਜ਼ ਲੈਬ, ਐੱਸ.ਬੀ.ਆਈ., ਅਲਟ੍ਰਾਟੈੱਕ ਸੀਮਿੰਟ, ਇੰਡਸਇੰਡ ਬੈਂਕ, ਹੀਰੋ ਮੋਟੋਕਾਰਪ
ਟਾਪ ਲੂਜ਼ਰਜ਼
ਟਾਈਟਨ, ਟਾਟਾ ਮੋਟਰਜ਼, ਵੇਦਾਂਤਾ, ਮਹਿੰਦਰਾ ਐਂਡ ਮਹਿੰਦਰਾ, ਯੈੱਸ ਬੈਂਕ, ਅਦਾਨੀ ਪੋਰਟਸ, ਟੀ.ਸੀ.ਐੱਸ.
ਘਰ 'ਚ ਬਣਾਓ ਟੇਸਟੀ Sticky Bourbon Chicken
NEXT STORY