ਵਾਸ਼ਿੰਗਟਨ — ਉੱਤਰ ਕੋਰੀਆ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਨੇਤਾ ਕਿਮ ਜੋਂਗ ਓਨ ਵਿਚਾਲੇ ਹੋਣ ਵਾਲੇ ਸ਼ਿਖਰ ਬੈਠਕ ਤੋਂ ਬਾਹਰ ਹੋਣ ਦੀ ਧਮਕੀ ਦੇ ਬਾਵਜੂਦ ਵ੍ਹਾਈਟ ਹਾਊਸ ਇਸ ਇਤਿਹਾਸਕ ਮੁਲਾਕਾਤ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। ਵ੍ਹਾਈਟ ਹਾਊਸ ਦੀ ਬੁਲਾਰੀ ਸਾਰਾ ਸੈਂਡਰਸ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਸਾਰਾ ਸੈਂਡਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਸ਼ਿਖਰ ਸੰਮੇਲਨ ਦਾ ਪ੍ਰਸਤਾਵ ਉੱਤਰ ਕੋਰੀਆ ਨੇ ਰੱਖਿਆ ਸੀ ਅਤੇ ਉਸ ਨੂੰ ਅਮਰੀਕਾ ਨੇ ਸਵੀਕਾਰ ਕਰ ਲਿਆ ਹੈ। ਇਸ ਲਈ ਉਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਵੱਲੋਂ ਪ੍ਰਮਾਣੂ ਪ੍ਰੋਗਰਾਮ ਨੂੰ ਛੱਡਣ ਲਈ ਦਬਾਅ ਦੇ ਮੱਦੇਨਜ਼ਰ ਉੱਤਰ ਕੋਰੀਆ ਨੇ ਇਹ ਧਮਕੀ ਦਿੱਤੀ। ਉਥੇ ਇਸ ਵਿਚਾਲੇ ਉੱਤਰ ਕੋਰੀਆ ਨੇ 23 ਤੋਂ 25 ਮਈ ਵਿਚਾਲੇ ਆਪਣਾ ਪ੍ਰਮਾਣੂ ਪ੍ਰੀਖਣ ਥਾਂਵਾਂ ਨੂੰ ਤਬਾਹ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਵਿਚਾਲੇ ਹੋਣ ਵਾਲੀ ਬਹੁ-ਪੱਖੀ ਮੁਲਾਕਾਤ 12 ਜੂਨ ਨੂੰ ਸਿੰਗਾਪੁਰ 'ਚ ਹੋਵੇਗੀ।
ਬਿਨਾਂ ਕਿਸੇ ਏਜੰਡੇ ਦੇ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦੀ ਮੁਲਾਕਾਤ
NEXT STORY