ਮੇਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਮਨ 'ਚ ਸਫ਼ਰ ਦੀ ਚਾਹਤ ਰਹੇਗੀ, ਵੈਸੇ ਗਲੇ 'ਚ ਖਰਾਬੀ ਦਾ ਡਰ ਬਣਿਆ ਰਹੇਗਾ।
ਬ੍ਰਿਖ- ਸ਼ਤਰੂਆਂ ਨੂੰ ਕਮਜ਼ੋਰ ਸਮਝਣ ਅਤੇ ਉਨ੍ਹਾਂ ਦੀ ਨੁਕਸਾਨ ਪਹੁੰਚਾ ਸਕਣ ਦੀ ਤਾਕਤ ਦੀ ਘੱਟ ਕੀਮਤ ਨਹੀਂ ਲਾਉਣੀ ਚਾਹੀਦੀ, ਸਫ਼ਰ ਟਾਲ ਦਿਓ।
ਮਿਥੁਨ- ਸੰਤਾਨ ਦਾ ਰੁਖ਼ ਸਹਿਯੋਗੀ ਅਤੇ ਸੁਪੋਰਟਿਵ ਰਹੇਗਾ, ਯਤਨ ਕਰਨ 'ਤੇ ਆਪ ਦੇ ਰਸਤੇ 'ਚ ਖੜ੍ਹੀ ਕੋਈ ਸਮੱਸਿਆ ਕਮਜ਼ੋਰ ਬਣੇਗੀ ਪਰ ਸਿਹਤ ਲਈ ਸਿਤਾਰਾ ਕਮਜ਼ੋਰ।
ਕਰਕ- ਅਦਾਲਤ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ।
ਸਿੰਘ- ਕਿਸੇ ਸੱਜਣ-ਮਿੱਤਰ ਅਤੇ ਸਾਥੀ ਦੀ ਮਦਦ ਨਾਲ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਜਨਰਲ ਸਿਤਾਰਾ ਬਲਵਾਨ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਕੰਨਿਆ- ਸਿਤਾਰਾ ਧਨ ਲਾਭ ਲਈ ਚੰਗਾ, ਸੈਰ-ਸਪਾਟਾ, ਅਧਿਆਪਨ, ਇਲੈਕਟ੍ਰੋਨਿਕਸ, ਡੈਕੋਰੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।
ਬ੍ਰਿਸ਼ਚਕ- ਉਲਝਣਾਂ ਕਰਕੇ ਠੰਡੇ ਬਸਤੇ 'ਚ ਪਈ ਕੋਈ ਸਮੱਸਿਆ ਦੁਬਾਰਾ ਸਿਰ ਚੁੱਕ ਸਕਦੀ ਹੈ, ਇਸ ਲਈ ਹਰ ਕੰਮ ਪ੍ਰੋ-ਐਕਟਿਵ ਰਹਿ ਕੇ ਕਰਨਾ ਸਹੀ ਰਹੇਗਾ।
ਧਨ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਕਿਸੇ ਕੰਮਕਾਜੀ ਕੰਮ 'ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਇੱਜ਼ਤ-ਮਾਣ ਦੀ ਪ੍ਰਾਪਤੀ।
ਮਕਰ- ਅਫ਼ਸਰਾਂ ਦੇ ਸੁਪੋਰਟਿਵ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਪੇਚੀਦਗੀ ਹਟੇਗੀ, ਸ਼ਤਰੂ ਕਮਜ਼ੋਰ, ਆਪ ਜਨਰਲ ਤੌਰ 'ਤੇ ਹਾਵੀ-ਪ੍ਰਭਾਵੀ ਰਹੋਗੇ।
ਕੁੰਭ- ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਰੱਖੇਗਾ, ਵਿਰੋਧੀ ਨਿਸਤੇਜ ਰਹਿਣਗੇ ਪਰ ਕਿਸੇ ਨਾ ਕਿਸੇ ਪ੍ਰਾਬਲਮ ਨਾਲ ਵਾਸਤਾ ਰਹੇਗਾ।
ਮੀਨ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੀਮਾ 'ਚ ਕਰਨਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
26 ਮਈ 2018, ਸ਼ਨੀਵਾਰ
ਪ੍ਰਥਮ (ਅਧਿਕ) ਜੇਠ ਸੁਦੀ ਤਿਥੀ ਦੁਆਦਸ਼ੀ (ਸ਼ਾਮ 5.41 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕੰਨਿਆ 'ਚ
ਮੰਗਲ ਮਕਰ 'ਚ
ਬੁੱਧ ਮੇਖ 'ਚ
ਗੁਰੂ ਤੁਲਾ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਜੇਠ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 5 (ਜੇਠ), ਹਿਜਰੀ ਸਾਲ : 1439, ਮਹੀਨਾ : ਰਮਜ਼ਾਨ, ਤਰੀਕ : 10, ਨਕਸ਼ੱਤਰ : ਚਿਤਰਾ (ਰਾਤ 8.36 ਤਕ), ਯੋਗ : ਵਿਅਤੀਪਾਤ (ਸ਼ਾਮ 6.41 ਤਕ)। ਚੰਦਰਮਾ : ਸਵੇਰੇ 8.15 ਤਕ ਕੰਨਿਆ ਰਾਸ਼ੀ 'ਤੇ ਅਤੇ ਮਗਰੋਂ ਤੁਲਾ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ। ਰਾਹੂਕਾਲ : ਸਵੇਰੇ 8 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਨੀ ਪ੍ਰਦੋਸ਼ ਵਰਤ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)
5 ਸਾਲਾਂ 'ਚ ਸਰਕਾਰ ਨੇ ਪੈਟਰੋਲ-ਡੀਜ਼ਲ ਤੋਂ ਕਮਾਏ 9 ਲੱਖ ਕਰੋੜ ਰੁਪਏ
NEXT STORY