ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਇਤਿਹਾਸਿਕ ਪ੍ਰਮਾਣੂ ਬੈਠਕ ਦੀਆਂ ਕੂਟਨੀਤਿਕ ਤਿਆਰੀਆਂ ਦੇ ਇਕ ਵਾਰ ਫਿਰ ਜ਼ੋਰ ਫੜਨ ਦੇ ਨਾਲ ਪੂਰਬੀ ਏਸ਼ੀਆਈ ਦੇਸ਼ ਦੇ ਇਕ ਚੋਟੀ ਦੇ ਅਧਿਕਾਰੀ ਬੁੱਧਵਾਰ ਨੂੰ ਅਮਰੀਕਾ ਲਈ ਰਵਾਨਾ ਹੋਏ ਤੇ ਇਸ ਦੇ ਨਾਲ ਹੀ ਰੂਸ ਦੇ ਵਿਦੇਸ਼ ਮੰਤਰੀ ਵੀ ਉੱਤਰ ਕੋਰੀਆ ਦੀ ਯਾਤਰਾ ਕਰਨਗੇ।
ਕਿਮ ਜੋਂਗ ਦੇ ਭਰੋਸੇਯੋਗ ਜਨਰਲ ਕਿਮ ਯੋਂਗ ਚੋਲ ਨਿਊਯਾਰਕ 'ਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਮਿਲਣਗੇ। ਟਰੰਪ ਨੇ ਜਨਰਲ ਕਿਮ ਯੋਂਗ ਦੀ ਅਮਰੀਕੀ ਯਾਤਰਾ ਦੀ ਪੁਸ਼ਟੀ ਕਰਦੇ ਹੋਏ ਟਵਿਟਰ 'ਕੇ ਲਿਖਿਆ ਕਿ ਅਮਰੀਕਾ ਦੀ ਇਕ ਸ਼ਾਨਦਾਰ ਟੀਮ ਪ੍ਰਮਾਣੂ ਵਿਵਾਦ ਦੇ ਹੱਲ ਦੇ ਮਕਸਦ ਨਾਲ ਹੋਣ ਵਾਲੀ ਬੈਠਕ 'ਚ ਹਿੱਸਾ ਲਵੇਗੀ। ਅਮਰੀਕੀ ਰਾਸ਼ਟਰਪਤੀ ਨੂੰ 12 ਜੂਨ ਨੂੰ ਸਿੰਗਾਪੁਰ 'ਚ ਸਿਖਰ ਬੈਠਕ ਦੇ ਹੋਣ ਦੀ ਅਜੇ ਵੀ ਉਮੀਦ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸਿਖਰ ਬੈਠਕ ਨੂੰ ਲੈ ਕੇ ਇਸ ਸਮੇਂ ਬੈਠਕ ਹੋ ਰਹੀ ਹੈ। ਉੱਤਰ ਕੋਰੀਆ ਦੇ ਵਾਈਸ ਚੇਅਰਮੈਨ ਕਿਮ ਯੋਂਗ ਚੋਲ ਨਿਊਯਾਰਕ ਆ ਰਹੇ ਹਨ। ਮੇਰੇ ਪੱਤਰ ਦਾ ਠੋਸ ਜਵਾਬ ਦਿੱਤਾ ਗਿਆ, ਤੁਹਾਡਾ ਸ਼ੁਕਰੀਆ। ਉਥੇ ਰੂਸ ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਚਰਚਾ ਕਰਨ ਦੇ ਲਈ ਕੱਲ ਉੱਤਰ ਕੋਰੀਆ ਜਾਣਗੇ। ਪਿਛਲੇ ਮਹੀਨੇ ਗਲੋਬਲ ਸ਼ਕਤੀਆਂ ਦੇ ਨਾਲ ਤਣਾਅਪੂਰਨ ਸਬੰਧਾਂ 'ਚ ਸੁਧਾਰ ਦੀਆਂ ਕੋਸ਼ਿਸ਼ਾਂ ਦੇ ਤਹਿਤ ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਮਾਸਕੋ 'ਚ ਲਾਵਰੋਵ ਦੇ ਨਾਲ ਬੈਠਕ ਕੀਤੀ।
ਸਿਖਰ ਬੈਠਕ ਦੀਆਂ ਤਿਆਰੀਆਂ 'ਤੇ ਜਾਪਾਨ ਦੀ ਵੀ ਕਰੀਬੀ ਨਜ਼ਰ ਹੈ। ਟਰੰਪ 7 ਜੂਨ ਨੂੰ ਵਾਸ਼ਿੰਗਟਨ 'ਚ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮਿਲਣਗੇ। ਵਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 24 ਮਈ ਨੂੰ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਰਾਸ਼ਟਰਪਤੀ ਦੇ ਪੱਤਰ ਲਿਖਣ ਤੋਂ ਬਾਅਦ ਤੋਂ ਉੱਤਰ ਕੋਰੀਆ ਦੇ ਲੋਕ ਸਾਡੇ ਨਾਲ ਸੰਪਰਕ 'ਚ ਹਨ।
ਪੈਟਰੋਲ-ਡੀਜ਼ਲ ਇਕ ਪੈਸਾ ਸਸਤਾ ਹੋਣ 'ਤੇ ਲੋਕਾਂ ਨੇ ਸੋਸ਼ਲ ਮੀਡੀਆਂ 'ਤੇ ਕੱਢੀ ਭੜਾਸ
NEXT STORY