ਅਮਰਾਵਤੀ— ਆਂਧਰਾ ਪ੍ਰਦੇਸ਼ ਦੀ ਤੇਦੇਪਾ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਬੇਰੁਜ਼ਗਾਰ ਸਥਾਨਕ ਨੌਜਵਾਨਾਂ ਨੂੰ ਜਲਦ ਹੀ 1,000 ਰੁਪਏ ਦਾ ਮਹੀਨੇਵਾਰ ਭੱਤਾ ਦਿੱਤਾ ਜਾਵੇਗਾ। 2014 ਦੀਆਂ ਵਿਧਾਨਸਭਾ ਚੋਣਾਂ 'ਚ ਤੇਦੇਪਾ ਨੇ ਇਹ ਵਾਅਦਾ ਕੀਤਾ ਸੀ। ਮੁੱਖ ਮੰਤਰੀ ਐੱਨ. ਚੰਦਬਾਬੂ ਨਾਇਡੂ ਦੀ ਪ੍ਰਧਾਨਗੀ 'ਚ ਹੋਈ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ 'ਚ 35 ਸਾਲ ਤਕ ਦੀ ਉਮਰ ਦੇ ਬੇਰੁਜ਼ਗਾਰ ਸਥਾਨਕ ਨੌਜਵਾਨਾਂ ਨੂੰ ਇਕ ਹਜ਼ਾਰ ਰੁਪਏ ਦਾ ਮਾਸਿਕ ਭੱਤਾ ਦੇਣ ਦਾ ਫੈਸਲਾ ਲਿਆ ਗਿਆ। ਸੂਬੇ ਦੇ ਮੰਤਰੀਆਂ ਐੱਨ ਲੋਕੇਸ਼ ਅਤੇ ਰਵਿੰਦਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ 'ਤੇ ਹਰ ਸਾਲ 1,200 ਕਰੋੜ ਰੁਪਏ ਦਾ ਬੋਝ ਆਏਗਾ। ਉਨ੍ਹਾਂ ਕਿਹਾ ਕਿ ਯੋਜਨਾ ਸ਼ੁਰੂ ਕਰਨ ਦੀ ਮਿਤੀ ਜਲਦ ਐਲਾਨੀ ਜਾਵੇਗੀ।
ਕੈਨੇਡਾ, ਮੈਕਸੀਕੋ ਤੇ ਈ.ਯੂ. 'ਤੇ ਅਮਰੀਕਾ ਸਖਤ, ਸਟੀਲ-ਐਲੂਮੀਨੀਅਮ 'ਤੇ ਲਾਇਆ ਟੈਕਸ
NEXT STORY