ਪਟਿਆਲਾ/ਸਨੌਰ, (ਜੋਸਨ, ਕੁਲਦੀਪ)- ਕਿਸਾਨਾਂ ਦੇ ਦੇਸ਼-ਵਿਆਪੀ ਸੰਘਰਸ਼ ਕਾਰਨ ਲੰਘੀ ਦੇਰ ਰਾਤ ਸਨੌਰ ਰੋਡ ਸਥਿਤ ਉੱਤਰੀ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਵਿਚਕਾਰ ਹੋਏ ਤਿੱਖੇ ਤਕਰਾਰ ਨੂੰ ਦੇਖਦੇ ਹੋਏ ਮੰਡੀ ਨੂੰ 4 ਤੋਂ 6 ਜੂਨ ਰਾਤ ਤੱਕ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ। ਆੜ੍ਹਤੀਆ ਐਸੋਸੀਏਸ਼ਨ ਤੇ ਨੇਤਾ ਇਸ ਦੇ ਹੱਕ ਵਿਚ ਨਹੀਂ ਸਨ ਪਰ ਪ੍ਰਸ਼ਾਸਨ ਤੇ ਪੁਲਸ ਦੇ ਦਬਾਅ ਅੱਗੇ ਝੁਕਦਿਆਂ ਇਹ ਫੈਸਲਾ ਕੀਤਾ ਗਿਆ ਤਾਂ ਜੋ ਕਿਸੇ ਵੀ ਅਣਹੋਣੀ ਤੇ ਟਕਰਾਅ ਨੂੰ ਟਾਲਿਆ ਜਾ ਸਕੇ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਰਿਵਾਜ ਨੇ ਕਿਹਾ ਕਿ ਅਸੀਂ ਕਿਸੇ ਕਿਸਮ ਦਾ ਟਕਰਾਅ ਨਹੀਂ ਚਾਹੁੰਦੇ ਪਰ ਕਿਸਾਨ ਲਗਾਤਾਰ ਧੱਕਾ ਕਰ ਰਹੇ ਹਨ। ਅਸੀਂ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਦੇ ਹੁਕਮਾਂ 'ਤੇ ਫੁੱਲ ਚੜ੍ਹਾਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਐਸੋਸੀਏਸ਼ਨ ਨੇ ਡੀ. ਸੀ., ਐੈੱਸ. ਐੱਸ. ਪੀ. ਤੇ ਹੋਰ ਅਧਿਕਾਰੀਆਂ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਹੈ ਕਿ ਜਿਹੜੇ ਗਰੀਬ ਕਿਸਾਨ ਤੇ ਮਜ਼ਦੂਰ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ।
ਉੱਧਰੋਂ ਕਿਸਾਨ ਨੇਤਾ ਅੱਜ ਵੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਅਟੱਲ ਨਜ਼ਰ ਆਏ। ਉਨ੍ਹਾਂ ਹੁਣ ਪਿੰਡਾਂ ਦੇ ਬਾਹਰ ਦਿਨ-ਰਾਤ ਦੇ ਪਹਿਰੇ ਲਾ ਦਿੱਤੇ ਹਨ ਤਾਂ ਜੋ ਕੋਈ ਵੀ ਕਿਸਾਨ ਜਾਂ ਹੋਰ ਸਬਜ਼ੀ ਜਾਂ ਦੁੱਧ ਸ਼ਹਿਰਾਂ ਵਿਚ ਨਾ ਲੈ ਕੇ ਜਾਵੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਗਰੀਬ ਦੋਧੀ ਭੁੱਖੇ ਮਰਨ ਲੱਗੇ
ਕਿਸਾਨਾਂ ਦੇ ਸੰਘਰਸ਼ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਗਰੀਬ ਦੋਧੀ ਹੋ ਰਿਹਾ ਹੈ। ਇਹ ਦੋਧੀ ਹੁਣ ਭੁੱਖੇ ਮਰਨ ਲੱਗੇ ਹਨ। ਦੋਧੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਮਾਲਕ ਨੂੰ ਪਹਿਲਾਂ ਦੁੱਧ ਪਾਉਂਦੇ ਹਾਂ। ਫਿਰ ਸਾਨੂੰ ਮਹੀਨੇ ਬਾਅਦ ਪੈਸੇ ਮਿਲਦੇ ਹਨ। ਇਸ ਤਰ੍ਹਾਂ ਸਾਡੇ ਬੱਚੇ ਭੁੱਖੇ ਮਰ ਜਾਣਗੇ। ਦੋਧੀਆਂ ਨੇ ਕਿਹਾ ਕਿ ਇਸ ਹੜਤਾਲ ਵਿਚ ਦੋਧੀਆਂ ਨੂੰ ਤੁਰੰਤ ਛੋਟ ਮਿਲਣੀ ਚਾਹੀਦੀ ਹੈ।
ਸੰਘਰਸ਼ ਜਾਰੀ ਰਹੇਗਾ : ਸ਼ਾਦੀਪੁਰ
ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਇਹ ਸੰਘਰਸ਼ 10 ਜੂਨ ਤੱਕ ਜਾਰੀ ਰਹੇਗਾ। ਸ਼ਾਦੀਪੁਰ ਦੀ ਅਗਵਾਈ ਵਿਚ ਅੱਜ ਸਨੌਰ ਰੋਡ 'ਤੇ ਸਬਜ਼ੀ ਮੰਡੀ ਦੇ ਬਾਹਰ ਨਾਕਾ ਲਾਈ ਬੈਠੇ ਕਿਸਾਨ ਨੇਤਾਵਾਂ ਰਾਮ ਸਿੰਘ ਰੰਧਾਵਾ, ਸੁਖਦੇਵ ਸਿੰਘ ਭੋਲਾ, ਅਮਰਿੰਦਰ ਸਿੰਘ ਰਾਠੀਆਂ, ਬੂਟਾ ਸਿੰਘ, ਪ੍ਰਿਤਪਾਲ bdਸਿੰਘ, ਨਵਜੀਤ ਸਿੰਘ, ਗੁਰਮੇਲ ਸਿੰਘ, ਹਰਪਾਲ ਸਿੰਘ, ਕ੍ਰਿਪਾਲ ਸਿੰਘ ਪਾਲਾ, ਰੋਮੀ ਸਿੰਘ, ਈਸ਼ਰ ਸਿੰਘ, ਜਰਨੈਲ ਸਿੰਘ ਤੇ ਸ਼ੇਰ ਸਿੰਘ ਨੇ ਕਿਹਾ ਕਿਹਾ ਅਸੀਂ ਸਮੁੱਚੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਲਈ ਸਾਰਿਆਂ ਧਿਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਸ਼ੇਤਰੀ ਦਾ ਆਪਣੇ 100ਵੇਂ ਮੈਚ 'ਚ ਡਬਲ, ਭਾਰਤ ਨੇ ਕੀਨੀਆ ਨੂੰ ਹਰਾਇਆ
NEXT STORY